ਨਾਈਜੀਰੀਆ ਵਿੱਚ ਅੱਤਵਾਦੀ ਹਮਲਾ ਫੌਜ ਨੇ ਕੀਤਾ ਅਸਫਲ

ਨਾਈਜੀਰੀਆ, 26 ਦਸੰਬਰ (ਸ.ਬ.) ਅੱਤਵਾਦੀ ਸੰਗਠਨ ਬੋਕੋ ਹਰਾਮ ਨੇ ਬੀਤੀ ਸ਼ਾਮ ਨਾਈਜੀਰੀਆ ਦੇ ਸ਼ਹਿਰ ਮੈਦੁਗੁਰੀ ਦੇ ਬਾਹਰੀ ਇਲਾਕੇ ਵਿੱਚ ਹਮਲਾ ਕਰ ਦਿੱਤਾ| ਇਕ ਅਧਿਕਾਰੀ ਅਤੇ ਦੋ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਕੇ ਵਿੱਚ ਭਾਰੀ ਗੋਲੀਬਾਰੀ ਦੀ ਆਵਾਜ਼ ਸੁਣੀ ਸੀ| ਖੇਤਰੀ ਫੌਜੀ ਕਮਾਂਡਰ ਨੇ ਦੱਸਿਆ ਕਿ ਨਾਈਜੀਰੀਆ ਦੀ ਫੌਜ ਨੇ ਉੱਤਰੀ-ਪੂਰਬੀ ਸ਼ਹਿਰ ਮੈਦੁਗੁਰੀ ਦੇ ਬਾਹਰੀ ਇਲਾਕੇ ਤੇ ਬੋਕੋ ਹਰਾਮ ਦੇ ਸ਼ੱਕੀ ਅੱਤਵਾਦੀ ਹਮਲੇ ਨੂੰ ਨਾਕਾਮਾਯਾਬ ਕਰ ਦਿੱਤਾ| ਨਾਈਜੀਰੀਆ ਦੇ ਫੌਜ ਮੁਖੀ ਮੇਜਰ ਨਿਕੋਲਸ ਰੋਜਰਸ ਨੇ ਫੋਨ ਤੇ ਦੱਸਿਆ ਕਿ ਹੁਣ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ|

Leave a Reply

Your email address will not be published. Required fields are marked *