ਨਾਈਜੀਰੀਆ ਵਿੱਚ ਆਤਮਘਾਤੀ ਹਮਲਾ, 3 ਵਿਅਕਤੀਆਂ ਦੀ ਮੌਤ

ਕਾਨੋ, 6 ਮਾਰਚ (ਸ.ਬ.) ਪੂਰਬੀ-ਉਤਰੀ ਨਾਈਜੀਰੀਆ ਦੇ ਸ਼ਹਿਰ ਮੈਦੁਗੁਰੀ ਵਿਚ ਸਾਈਕਲ ਸਵਾਰ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਇਸ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ| ਸਿਵਿਲੀਅਨ ਮਿਲੀਸ਼ੀਆ ਨੇ ਇਹ ਜਾਣਕਾਰੀ ਦਿੱਤੀ|
ਬੋਕੋ ਹਰਮ ਵਿਰੁੱਧ ਸੁਰੱਖਿਆ ਫੋਰਸਾਂ ਦਾ ਸਹਿਯੋਗ ਕਰਨ ਵਾਲੇ ਸਿਵਿਲੀਅਨ ਮਿਲੀਸ਼ੀਆ ਦੇ ਇਕ ਮੈਂਬਰ ਮੂਸਾ ਅਰੀ ਨੇ ਦੱਸਿਆ ਕਿ ਹਮਲੇ ਵਿਚ 18 ਲੋਕ ਜ਼ਖਮੀ ਵੀ ਹੋਏ ਹਨ| ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਨੇ ਰਾਤ 8 ਵਜ ਕੇ 20 ਮਿੰਟ (ਸਥਾਨਕ ਸਮੇਂ ਮੁਤਾਬਕ) ਤੇ ਸ਼ਹਿਰ ਵਾਸੀਆਂ ਦੇ ਇਕ ਸਮੂਹ ਤੇ ਹਮਲਾ ਕੀਤਾ, ਜਿਸ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਲੋਕ ਜ਼ਖਮੀ ਹੋ ਗਏ|
ਮਿਲੀਸ਼ੀਆ ਦੇ ਇਕ ਹੋਰ ਨੇਤਾ ਇਬਰਾਹਿਮ ਲੀਮਾਨ ਨੇ ਦੱਸਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਬੋਕੋ ਹਰਮ ਦੇ ਅੱਤਵਾਦੀਆਂ ਦਾ ਕੰਮ ਹੈ|
ਸੰਘਰਸ਼ ਕਾਰਨ ਬੇਘਰ ਹੋਏ ਲੋਕਾਂ ਦਾ ਵੱਡਾ ਕੈਂਪ ਮੈਦੁਗੁਰੀ ਦੇ ਮੁਨਾ ਇਲਾਕੇ ਵਿਚ ਹੈ, ਜਿੱਥੇ ਵਾਰ-ਵਾਰ ਆਤਮਘਾਤੀ ਹਮਲੇ ਹੁੰਦੇ ਰਹਿੰਦੇ ਹਨ| ਇਨ੍ਹਾਂ ਹਮਲਿਆਂ ਲਈ ਬੋਕੋ ਹਰਮ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ|

Leave a Reply

Your email address will not be published. Required fields are marked *