ਨਾਈਜੀਰੀਆ ਵਿੱਚ ਜੇਲ ਤੋਂ ਭੱਜਣ ਦੌਰਾਨ 4 ਕੈਦੀਆਂ ਦੀ ਮੌਤ
ਲਾਗੋਸ, 28 ਦਸੰਬਰ (ਸ.ਬ.) ਦੱਖਣ ਨਾਈਜ਼ੀਰੀਆ ਵਿੱਚ ਜੇਲ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਚਾਰ ਕੈਦੀਆਂ ਦੀ ਵਾਰਡਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ 36 ਕੈਦੀ ਫਰਾਰ ਹੋ ਗਏ | ਰਾਜ ਪੁਲੀਸ ਦੇ ਬੁਲਾਰੇ ਨੇ ਬੀਤੇ ਦਿਨ ਇਕ ਬਿਆਨ ਵਿਚ ਕਿਹਾ ਕਿ ਅਕਵਾ ਇਬੋਮ ਰਾਜ ਵਿੱਚ ਇਕੋਤ ਐਕਪੇਨੇ ਜੇਲ ਵਿੱਚ ਡਿਊਟੀ ਉਤੇ ਤੈਨਾਤ ਰਸੋਈਘਰ ਕਰਮੀਆਂ ਉਤੇ ਕੁਝ ਕੈਦੀਆਂ ਨੇ ਹਮਲਾ ਕੀਤਾ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਰਸੋਈ ਦੇ ਕੋਲ ਇਕ ਸਾਥੀ ਕੈਦੀ ਨਾਲ ਇਕ ਕੁਲਹਾੜੀ ਖੋਂਦੇ ਸਮੇਂ ਉਸ ਦੇ ਸਿਰ ਉਤੇ ਡੂੰਘੀ ਸੱਟ ਪਹੁੰਚਾਈ ਅਤੇ ਇਸ ਤੋਂ ਬਾਅਦ ਉਹ ਜੇਲ ਦੇ ਪਿੱਛਲੇ ਪ੍ਰਵੇਸ਼ ਦਵਾਰ ਵੱਲ ਗਏ| ਉਨ੍ਹਾਂ ਨੇ ਕੁਲਹਾੜੀ ਨਾਲ ਦਰਵਾਜ਼ਾ ਤੋੜਿਆ| ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਜੇਲ੍ਹ ਕਰਮੀਆਂ ਦੇ ਨਾਲ ਮੁੱਠਭੇੜ ਵਿਚ ਚਾਰ ਕੈਦੀਆਂ ਦੀਆਂ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ 7 ਹੋਰ ਨੂੰ ਦੁਬਾਰਾ ਫੜ ਲਿਆ ਗਿਆ| ਇਹਨਾਂ ਵਿਚੋਂ 36 ਕੈਦੀ ਹੁਣ ਵੀ ਫਰਾਰ ਹਨ ਅਤੇ ਉਨ੍ਹਾਂਨੂੰ ਫਿਰ ਤੋਂ ਫੜ੍ਹਨ ਲਈ ਤਲਾਸ਼ ਦਲਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ| ਪੁਲੀਸ ਨੇ ਇਹ ਨਹੀਂ ਦੱਸਿਆ ਕਿ ਇਸ ਘਟਨਾ ਸਮੇਂ ਜੇਲ ਵਿਚ ਕੁਲ ਕਿੰਨੇ ਕੈਦੀ ਸਨ ਪਰ ਨਾਈਜੀਰੀਆ ਦੀਆਂ ਜੇਲਾਂ ਵਿਚ ਅਕਸਰ ਸਮਰੱਥਾ ਤੋਂ ਜ਼ਿਆਦਾ ਕੈਦੀ ਹੁੰਦੇ ਹਨ| ਜੋ ਖ਼ਰਾਬ ਪਰੀਸਥਤੀਆਂ ਵਿੱਚ ਰਹਿ ਰਹੇ ਹਨ|