ਨਾਈਜੀਰੀਆ ਵਿੱਚ 10 ਖਾਨ ਮਜ਼ਦੂਰਾਂ ਦਾ ਹੋਇਆ ਕਤਲ : ਪੁਲੀਸ

ਕਾਨੋ, 30 ਅਪ੍ਰੈਲ (ਸ.ਬ.) ਉਤਰੀ ਨਾਈਜੀਰੀਆ ਦੇ ਕਾਦੁਨਾ ਖੇਤਰ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਸੋਨੇ ਦੀ ਖਾਨ ਵਿੱਚ ਕੰਮ ਕਰਨ ਵਾਲੇ ਘੱਟ ਤੋਂ ਘੱਟ 10 ਮਜ਼ਦੂਰਾਂ ਦਾ ਕਤਲ ਕਰ ਦਿੱਤਾ| ਪੁਲੀਸ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੂੰ ਅਗਵਾ ਅਤੇ ਪਸ਼ੂਆਂ ਦੀ ਚੋਰੀ ਕਰਨ ਵਾਲੇ ਇਕ ਗਿਰੋਹ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ| ਕਾਦੁਨਾ ਦੇ ਪੁਲੀਸ ਅਧਿਕਾਰੀ ਆਸਟਿਨ ਅਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰਾਂ ਨੇ ਬੀਤੇ ਦਿਨੀਂ ਮਹਾਂਗਾ ਪਿੰਡ ਦੀ ਇਕ ਸੋਨੇ ਦੀ ਖਾਨ ਦੇ ਮਜ਼ਦੂਰਾਂ ਦੇ ਇਕ ਸਮੂਹ ਤੇ ਗੋਲੀਆਂ ਚਲਾਈਆਂ| ਇਵਾਰ ਨੇ ਦੱਸਿਆ ਕਿ 9 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ 13 ਹੋਰ ਗੰਭੀਰ ਜ਼ਖਮੀ ਹੋ ਗਏ| ਜ਼ਖਮੀਆਂ ਵਿੱਚੋਂ ਇਕ ਨੇ ਅੱਜ ਦਮ ਤੋੜ ਦਿੱਤਾ ਅਤੇ ਮ੍ਰਿਤਕਾਂ ਦੀ ਗਿਣਤੀ 10 ਹੋ ਗਈ| ਉਥੇ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 14 ਹੈ| ਮਹਾਂਗਾ ਦੇ ਭਾਈਚਾਰਕ ਨੇਤਾ ਅਬਦੂ ਗਾਜੇਰੇ ਨੇ ਦੱਸਿਆ ਕਿ ਅਸੀਂ ਹਮਲੇ ਦੇ ਬਾਅਦ ਤੋਂ ਹੁਣ ਤਕ 14 ਵਿਅਕਤੀਆਂ ਨੂੰ ਦਫਨਾਇਆ ਹੈ| ਇਸ ਇਲਾਕੇ ਵਿੱਚ ਅਗਵਾ ਕਰਨ ਅਤੇ ਪਸ਼ੂਆਂ ਨੂੰ ਚੋਰੀ ਕਰਨ ਦੀਆਂ ਘਟਨਾਵਾਂ ਆਮ ਹਨ| ਇਹ ਅਪਰਾਧੀ ਕਾਦੁਨਾ ਅਤੇ ਕਾਤਸਿਨਾ ਤੇ ਜਾਮਫਾੜਾ ਵਰਗੇ ਗੁਆਂਢੀ ਇਲਾਕਿਆਂ ਨਾਲ ਚੱਲਣ ਵਾਲੇ ਅਪਰਾਧਕ ਗਿਰੋਹਾਂ ਨਾਲ ਸੰਬੰਧਤ ਹਨ|

Leave a Reply

Your email address will not be published. Required fields are marked *