ਨਾਈਟ ਕਲੱਬ ਵਿੱਚ ਹੰਗਾਮਾ, ਨੱਚ ਰਹੇ ਐਫ. ਬੀ. ਆਈ. ਏਜੰਟ ਕੋਲੋਂ ਚੱਲੀ ਗੋਲੀ

ਡੇਨਵਰ, 4 ਜੂਨ (ਸ.ਬ.) ਅਮਰੀਕੀ ਸ਼ਹਿਰ ਡੇਨਵਰ ਵਿੱਚ ਇਕ ਨਾਈਟ ਕਲੱਬ ਵਿੱਚ ਨੱਚ ਰਹੇ ਐਫ. ਬੀ. ਆਈ. ਏਜੰਟ ਕੋਲੋਂ ਗਲਤੀ ਨਾਲ ਗੋਲੀ ਚੱਲ ਗਈ| ਇਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਜਾਣਕਾਰੀ ਮੁਤਾਬਕ ਡੇਨਵਰ ਦੇ ਨਾਈਟਕਲੱਬ ਵਿੱਚ ਡਾਂਸ ਕਰ ਰਹੇ ਆਫ ਡਿਊਟੀ ਏਜੰਟ ਕੋਲੋਂ ਗਲਤੀ ਨਾਲ ਗੋਲੀ ਚੱਲ ਗਈ| ਉਹ ਸਾਰਿਆਂ ਸਾਹਮਣੇ ਨੱਚ ਕਰ ਰਿਹਾ ਸੀ ਅਤੇ ਅਚਾਨਕ ਉਸ ਦੀ ਜੇਬ ਵਿੱਚੋਂ ਉਸ ਦੀ ਬੰਦੂਕ ਡਿੱਗ ਗਈ| ਜਿਵੇਂ ਹੀ ਉਸ ਨੇ ਬੰਦੂਕ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਉਸ ਕੋਲੋਂ ਗੋਲੀ ਚੱਲ ਗਈ ਅਤੇ ਇਕ ਵਿਅਕਤੀ ਦੇ ਪੈਰ ਵਿੱਚ ਵੱਜ ਗਈ|
ਇਹ ਘਟਨਾ ਰਾਤ ਤਕਰੀਬਨ 12.45 ਵਜੇ ਵਾਪਰੀ| ਜਾਣਕਾਰੀ ਮੁਤਾਬਕ ਉਸ ਨੇ ਬੈਲਟ ਤਾਂ ਬੰਨ੍ਹੀ ਸੀ ਪਰ ਨੱਚਦੇ ਹੋਏ ਉਸ ਦੀ ਬੈਲਟ ਵਿੱਚੋਂ ਬੰਦੂਕ ਡਿੱਗ ਗਈ| ਇਸ ਪੂਰੇ ਮਾਮਲੇ ਨੂੰ ਐਫ. ਬੀ. ਆਈ. ਸੁਪਰਵਾਈਜ਼ਰ ਨੂੰ ਸੌਂਪਣ ਤੋਂ ਪਹਿਲਾਂ ਡੇਨਵਰ ਪੁਲੀਸ ਨੇ ਏਜੰਟ ਤੋਂ ਪੁੱਛ-ਪੜਤਾਲ ਕੀਤੀ| ਇਸ ਪੂਰੇ ਮਾਮਲੇ ਵਿੱਚ ਐਫ. ਬੀ. ਆਈ. ਦੇ ਬੁਲਾਰੇ ਮਾਰਿਕਾ ਪੁਤਨਾਮ ਨੇ ਕੋਈ ਟਿੱਪਣੀ ਨਹੀਂ ਕੀਤੀ|

Leave a Reply

Your email address will not be published. Required fields are marked *