ਨਾਈਪਰ ਵਿਖੇ ਵਿਗਿਆਨ ਸੰਚਾਰ ਉੱਪਰ ਗੋਸ਼ਠੀ ਦਾ ਆਯੋਜਨ

ਐਸ ਏ ਐਸ ਨਗਰ, 8 ਨਵੰਬਰ (ਸ.ਬ.) ਨਾਈਪਰ ਵਿੱਚ ਅੱਜ ਵਿਗਿਆਨ ਸੰਚਾਰ ਉੱਪਰ ਜਰਮਨ ਸੰਘੀ ਸਿਖਿਆ ਅਤੇ ਸੋਧ ਮੰਤਰਾਲਾ ਅਤੇ ਫੈਡਰਲ ਰਿਪਬਲਿਕ ਆਫ ਜਰਮਨੀ ਦੇ ਨਵੀਂ ਦਿੱਲੀ ਸਥਿਤ ਦੂਤਾਵਾਸ ਵੱਲੋਂ ਇੱਕ ਵਿਸ਼ੇਸ਼ ਗੋਸ਼ਠੀ ਦਾ ਆਯੋਜਨ ਕੀਤਾ ਗਿਆ| ਇਸ ਗੋਸ਼ਠੀ ਦਾ ਉਦਘਾਟਨ ਜਰਮਨ ਦੂਤਾਵਾਸ ਦੇ ਵਿਗਿਆਨ ਵਿਭਾਗ ਦੇ ਮੁਖੀ ਸ੍ਰੀ ਲੇਜਿੰਗਰ ਅਤੇ ਨਾਈਪਰ ਦੇ ਨਿਰਦੇਸ਼ਕ ਪ੍ਰੋ. ਏ ਰਘੂਰਾਮ ਰਾਓ ਨੇ ਕੀਤਾ|
ਇਸ ਮੌਕੇ ਵਿਗਿਆਨ ਸੰਚਾਰ ਅਤੇ ਵਿਗਿਆਨ ਖੋਜ, ਕਾਲਰਸ ਇੰਟੀਚਿਊਟ ਆਫ ਟੈਕਨੋਲੋਜੀ ਜਰਮਨੀ ਦੇ ਪ੍ਰੋਫੈਸਰ ਡਾ. ਕਾਰਸਟਨ ਕੋਨੇਕਰ ਨੇ ਸੰਬੋਧਨ ਕਰਦਿਆਂ ਵਿਗਿਆਨ ਬਾਰੇ ਅਹਿਮ ਜਾਣਕਾਰੀ ਦਿਤੀ| ਉਹਨਾਂ ਕਿਹਾ ਕਿ ਵਿਗਿਆਨ ਸੰਚਾਰ ਨੂੰ ਅਕਸਰ ਹੀ ਘੱਟ ਮਹੱਤਤਾ ਦਿਤੀ ਜਾਂਦੀ ਹੈ ਪਰ ਇਹ ਵਿਗਿਆਨ ਦਾ ਮਹੱਤਵਪੂਰਨ ਹਿੱਸਾ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਨਾਈਪਰ ਦੇ ਨਿਰਦੇਸ਼ਕ ਪ੍ਰੋ. ਅਕਿੰਨੇ ਪੱਲੀ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਕੋਲ ਵਿਗਿਆਨ ਦੀ ਗੁਣਵੰਤਾ ਦੀ ਵਿਆਖਿਆ ਕਰਨ ਦੀ ਦਿਸ਼ਾ ਵਿਚ ਕੁਦਰਤੀ ਯੋਗਤਾ ਹੈ| ਇਸ ਸੰਬੰਧ ਵਿਚ ਵਿਗਿਆਨ ਸੰਚਾਰ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ| ਜੋ ਪੰਜਾਬ ਅਤੇ ਭਾਰਤ ਦੇ ਆਰਥਿਕ ਵਿਕਾਸ ਵਿਚ ਵੀ ਯੋਗਦਾਨ ਪਾਉਂਦਾ ਹੈ|
ਇਸ ਮੌਕੇ ਸੀ ਆਰ ਆਈ ਕੇ ਸੀ ਸੰਸਥਾਵਾਂ ਦੇ ਪੀ ਐਚ ਡੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ|

Leave a Reply

Your email address will not be published. Required fields are marked *