ਨਾਈਜ਼ੀਰੀਆਈ ਫੌਜ ਨੇ ਬੋਕੋ ਹਰਾਮ ਤੋਂ 1,880 ਨਾਗਰਿਕਾਂ ਨੂੰ ਬਚਾਇਆ

ਲਾਗੋਸ, 22 ਦਸੰਬਰ (ਸ.ਬ.) ਨਾਈਜ਼ੀਰੀਆਈ ਫੌਜੀਆਂ ਨੇ ਪਿਛਲੇ ਹਫਤੇ ਅਸ਼ਾਂਤ ਉੱਤਰੀ-ਪੂਰਬੀ ਇਲਾਕੇ ਵਿੱਚ ਬੋਕੋ ਹਰਾਮ ਤੋਂ 1,880 ਨਾਗਰਿਕਾਂ ਨੂੰ ਬਚਾਇਆ ਹੈ ਅਤੇ ਕਈ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ| ਕਰੀਬ 1,300 ਵਰਗ ਕਿਲੋਮੀਟਰ ਵਿੱਚ ਫੈਲਿਆ ਸਾਂਬਿਸਾ ਦਾ ਜੰਗਲ ਖਤਰਨਾਕ ਜਿਹਾਦੀ ਗੁੱਟ ਬੋਕੋ ਹਰਾਮ ਦਾ ਗੜ੍ਹ ਹੈ| ਇਸ ਜਿਹਾਦੀ ਗੁੱਟ ਨੇ ਸਾਲ 2014 ਵਿੱਚ 200 ਤੋਂ ਜ਼ਿਆਦਾ ਸਕੂਲੀ ਬੱਚਿਆਂ ਨੂੰ ਅਗਵਾ ਕੀਤਾ ਸੀ| ਫੌਜ ਦੇ ਮੇਜਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ 14 ਦਸੰਬਰ ਤੋਂ 21 ਦਸੰਬਰ ਤੱਕ ਚਲਾਈ ਗਈ ਮੁਹਿੰਮ ਵਿੱਚ ਬੋਕੋ ਹਰਾਮ ਦੀਆਂ ਬਸਤੀਆਂ ਤੋਂ 1,880 ਨਾਗਰਿਕਾਂ ਨੂੰ ਬਚਾਇਆ ਗਿਆ| ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਜਿਹਾਦੀਆਂ ਵਿਰੁੱਧ ਪਿਛਲੇ ਸਾਲ ਚਲਾਏ ਗਏ ਮਿਸ਼ਨ ਦਾ ਹਿੱਸਾ ਹੈ|
ਇਰਾਬੋਰ ਨੇ ਦੱਸਿਆ ਕਿ ਬੋਕੋ ਹਰਾਮ ਦੇ 564 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ ਬੋਕੋ ਹਰਾਮ ਦੇ ਕਈ ਲੜਾਕੇ ਮਾਰੇ ਗਏ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜਖੀਰਾ ਬਰਾਮਦ ਹੋਇਆ ਹੈ| ਬੋਕੋ ਬਰਾਮਦ ਹੋਇਆ ਹੈ| ਬੋਕੋ ਹਰਾਮ ਨਾਈਜ਼ੀਰੀਆ ਵਿੱਚ ਖਾਸ ਤੌਰ ਤੇ ਉਤਰੀ ਹਿੱਸਿਆਂ ਵਿੱਚ ਕੱਟੜਪੰਥੀ ਇਸਲਾਮੀ ਵਿਵਸਥਾ ਲਾਗੂ ਕਰਨਾ ਚਾਹੁੰਦਾ ਹੈ|

Leave a Reply

Your email address will not be published. Required fields are marked *