ਨਾਈਜ਼ੀਰੀਆ ਵਿਚ ਬੋਕੋ ਹਰਾਮ ਵਲੋਂ ਕੀਤੇ ਹਮਲੇ ਵਿਚ 5 ਵਿਅਕਤੀਆਂ ਦੀ ਮੌਤ

ਕਾਨੋ, 12 ਜੁਲਾਈ (ਸ.ਬ.)  ਨਾਈਜ਼ੀਰੀਆ ਦੇ ਪੂਰਬੀ-ਉਤਰੀ ਇਲਾਕੇ ਵਿਚ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਨਾਈਜ਼ੀਰੀਆਈ ਸੈਨਿਕਾਂ ਉਤੇ ਘਾਤ ਲਗਾ ਕੇ ਹਮਲਾ ਕੀਤਾ| ਜਿਸ ਵਿਚ 3 ਸੈਨਿਕਾਂ ਅਤੇ ਦੋ ਇਸਲਾਮੀ ਚਰਮਪੰਥੀਆਂ ਦੀ ਮੌਤ ਹੋ ਗਈ| ਸੈਨਾ ਅਤੇ ਨਿਗਰਾਨੀ ਸਮੂਹ ਦੇ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਕੈਮਰੂਨ ਦੀ ਸੀਮਾ ਦੇ ਨੇੜੇ ਸਥਿਤ ਗਵੋਜਾ ਕਸਬੇ ਦੇ ਬਾਹਰ ਹਾਮਬਗਡਾ ਪਿੰਡ ਕੋਲ ਸੈਨਾ ਦੀ ਇਕ ਗੱਡੀ ਤੇ ਹਮਲਾ ਕਰ ਦਿੱਤਾ| ਮੈਦੁਗੁਰੀ ਵਿਚ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਹਾਮਬਗਡਾ ਪਿੰਡ ਨੇੜੇ ਸੈਨਾ ਅਤੇ ਨਿਗਰਾਨੀ ਸਮੂਹ ਦੇ ਕਾਫਿਲੇ ਤੇ ਘਾਤ ਲਗਾ ਕੇ ਹਮਲਾ ਕੀਤਾ, ਜਿਸ ਵਿਚ ਸਾਡੇ 3 ਸੈਨਿਕਾਂ ਦੀ ਮੌਤ ਹੋ ਗਈ| ਉਨ੍ਹਾਂ ਨੇ ਨਾਂ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਇਸ ਘਟਨਾ ਵਿਚ ‘ਬੋਕੋ ਹਰਾਮ ਦੇ ਅੱਤਵਾਦੀ’ ਵੀ ਮਾਰੇ ਗਏ, ਜਦਕਿ ਬਾਕੀ ਅੱਤਵਾਦੀ ਭੱਜ ਗਏ| ਸੈਨਾ ਦੇ ਇਲਾਵਾ ਬੋਕੋ ਹਰਾਮ ਨਾਲ ਲੜਨ ਵਾਲੇ ਮਿਲਿਸ਼ਯਾ ਦੇ ਮੈਂਬਰ ਬਾਬਾਕੁਰਾ ਕੋਲੋ ਨੇ ਵੀ ਘਾਤ ਲਗਾ ਕੇ ਕੀਤੇ ਗਏ ਇਸ ਹਮਲੇ ਦੀ ਪੁਸ਼ਟੀ ਕੀਤੀ| ਮੈਦੁਗੁਰੀ ਵਿਚ ਰਹਿਣ ਵਾਲੇ ਕੋਲੋ ਨੇ ਦੱਸਿਆ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਹਾਮਬਗਡਾ ਵਿਚ ਸੈਨਿਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਤੇ ਘਾਤ ਲਗਾ ਕੇ ਹਮਲਾ ਕੀਤਾ| ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਵਿਚ 3 ਸੈਨਿਕ ਅਤੇ ਬੋਕੋ ਹਰਾਮ ਦੇ 2 ਅੱਤਵਾਦੀਆਂ ਦੀ ਮੌਤ ਹੋ ਗਈ|

Leave a Reply

Your email address will not be published. Required fields are marked *