ਨਾਈਜ਼ੀਰੀਆ ਵਿੱਚ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ, 5 ਵਿਅਕਤੀਆਂ ਦੀ ਮੌਤ

ਅਬੁਜਾ, 4 ਜਨਵਰੀ (ਸ.ਬ.) ਉੱਤਰੀ ਨਾਈਜ਼ੀਰੀਆ ਦੇ ਬੋਰਨੋ ਸੂਬੇ ਵਿੱਚ ਇਕ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ| ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਨਾਈਜ਼ੀਰੀਆ ਦੇ ਦਮਸਕ ਸ਼ਹਿਰ ਵਿੱਚ ਫੌਜੀ ਅਭਿਆਨ ਦੌਰਾਨ ਫੌਜੀਆਂ ਨੂੰ ਹਵਾਈ ਸਹਾਇਤਾ ਪ੍ਰਦਾਨ ਕਰ ਰਿਹਾ ਐਮ. ਆਈ.-35 ਐਮ. ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ| ਜਿਸ ਕਾਰਨ ਚਾਲਕ ਦਲ ਦੇ 5 ਮੈਂਬਰਾਂ ਦੀ ਮੌਤ ਹੋ ਗਈ| ਹਵਾਈ ਫੌਜ ਦੇ ਅਧਿਕਾਰੀ ਨੇ ਫੌਜੀਆਂ ਦੀ ਮੌਤ ਤੇ ਸ਼ੋਕ ਜਾਹਿਰ ਕੀਤਾ ਅਤੇ ਆਖਿਆ ਕਿ ਬਹੁਤ ਦੁੱਖ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਬੋਰਨੋ ਰਾਜ ਦੇ ਦਮਸਕ ਵਿੱਚ ਫੌਜੀ ਹਵਾਈ ਸਹਾਇਤਾ ਪ੍ਰਦਾਨ ਕਰ ਰਿਹਾ ਹਵਾਈ ਫੌਜ ਦਾ ਐਮ. ਆਈ.-35 ਐਮ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਵਿੱਚ ਸਵਾਰ ਚਾਲਕ ਦਲ ਦੇ 5 ਮੈਂਬਰਾਂ ਮੌਤ ਹੋ ਗਈ|

Leave a Reply

Your email address will not be published. Required fields are marked *