ਨਾਈਜ਼ੀਰੀਆ ਵਿੱਚ 4 ਆਤਮਘਾਤੀ ਹਮਲਿਆ ਵਿੱਚ 12 ਵਿਅਕਤੀ ਮਾਰੇ ਗਏ

ਮੈਦੁਗੁਰੀ, 16 ਨਵੰਬਰ (ਸ.ਬ.) ਨਾਈਜ਼ੀਰੀਆ ਦੀ ਰਾਜਧਾਨੀ ਮੈਦੁਗੁਰੀ ਵਿੱਚ 4 ਆਤਮਘਾਤੀ ਹਮਲਿਆਂ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ| ਬਚਾਅ ਕਰਮੀਆਂ ਅਨੁਸਾਰ ਬੋਰਨੋ ਰਾਜ ਦੀ ਆਪਾਤ ਪ੍ਰਤੀਕਿਰਿਆ ਏਜੰਸੀ ਦੇ ਮੁੱਖ ਸੁਰੱਖਿਆ ਅਧਿਕਾਰੀ ਵੇਲੋਂ ਦਾਬਤਾ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਪੰਜ ਵਜੇ (ਸਥਾਨਕ ਸਮੇਂ ਅਨੁਸਾਰ) ਗੁਆਂਢ ਦੇ ਇਲਾਕੇ ਮੁਨਾ ਵਿੱਚ ਦੋ ਮਰਦਾਂ ਅਤੇ ਦੋ ਔਰਤਾਂ ਨੇ ਆਪਣੇ ਆਪ ਨੂੰ ਉਡਾ ਲਿਆ| ਉਨ੍ਹਾਂ ਨੇ ਏ. ਐਫ. ਪੀ. ਨੂੰ ਦੱਸਿਆ ਕਿ ਆਤਮਘਾਤੀ ਹਮਲਿਆਂ ਵਿੱਚ 12 ਵਿਅਕਤੀ ਮਾਰੇ ਗਏ ਅਤੇ ਹਮਲਾਵਰਾਂ ਨੂੰ ਸ਼ਾਮਿਲ ਕੁੱਲ 16 ਵਿਅਕਤੀ ਮਾਰੇ ਗਏ| ਉਨ੍ਹਾਂ ਨੇ ਦੱਸਿਆ 22 ਜਖ਼ਮੀਆਂ ਨੂੰ ਇਲਾਜ ਲਈ ਬੋਰਨੋ ਸਟੇਟ ਸਪੈਸ਼ਲਿਸਟ ਹਸਪਤਾਲ ਲੈ ਜਾਇਆ ਗਿਆ ਹੈ|
ਬੋਕੋ ਹਰਾਮ ਦੇ ਇਸਲਾਮੀ ਚਰਮਪੰਥੀ, ਨਾਈਜ਼ੀਰੀਆ ਦੇ ਉਤਰਪੂਰਵ ਵਿੱਚ 8 ਸਾਲ ਤੋਂ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ| ਇਹ ਸਮੂਹ ਹਰ ਵਾਰ ਹਮਲੇ ਦੀ ਜ਼ਿੰਮੇਦਾਰੀ ਨਹੀਂ ਲੈਂਦਾ ਪਰ ਬੁੱਧਵਾਰ ਦੇ ਹਮਲੇ ਵਿਚ ਇਸਤੇਮਾਲ ਕੀਤਾ ਗਿਆ ਤਰੀਕਾ ਹਿੰਸਾ ਨੂੰ ਅੰਜ਼ਾਮ ਦੇਣ ਦਾ ਉਨ੍ਹਾਂ ਦਾ ਆਮ ਤਰੀਕਾ ਹੈ| ਸਮੂਹ ਦੁਆਰਾ ਕੀਤੀ ਜਾਣ ਵਾਲੀ ਹਿੰਸਾ ਵਿਚ ਉਤਰਪੂਰਵੀ ਨਾਈਜ਼ੀਰੀਆ ਵਿਚ ਹੁਣ ਤੱਕ ਘੱਟ ਤੋਂ ਘੱਟ 20 ਹਜ਼ਾਰ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ 26 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਹਨ|

Leave a Reply

Your email address will not be published. Required fields are marked *