ਨਾਗਰਿਕ ਭਲਾਈ ਸੰਸਥਾ ਸੈਕਟਰ 78 ਦੀ ਮੀਟਿੰਗ ਵਿੱਚ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ

ਐਸ ਏ ਐਸ ਨਗਰ, 22 ਅਗਸਤ (ਸ.ਬ.) ਰੈਜੀਡੈਂਟਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ 78 ਦੇ ਕਾਰਜਕਾਰਨੀ ਦੀ ਮੀਟਿੰਗ ਸ਼੍ਰੀਮਤੀ ਕਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਵਲੋਂ ਇਹਨਾਂ ਸੈਕਟਰਾਂ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਿਕਰ ਕੀਤਾ ਗਿਆ| ਬੁਲਾਰਿਆਂ ਨੇ ਪਾਣੀ ਦੇ ਬਿਲਾਂ ਵਿੱਚ 1/9/2017 ਤੋਂ ਕੀਤੇ ਵਾਧੇ ਨੂੰ ਵਾਪਸ ਨਾ ਲੈਣ, ਸੜਕਾਂ ਦੇ ਬੁਰੇ ਹਾਲ, ਸੈਕਟਰ 85-88 ਅਤੇ 76-80 ਦੇ ਵਿਚਕਾਰਲੀ ਸੜਕ ਨੂੰ ਚਾਲੂ ਨਾ ਕਰਨ, ਸੜਕਾਂ ਵਿੱਚ ਪਏ ਟੋਏ/ਖੱਡੇ , ਸੈਕਟਰ 78-79 ਦੀ ਵੰਡਦੀ ਸੜਕ ਦੀ ਮਾੜੀ ਹਾਲਤ , ਨਵੀਂ ਪਾਈ ਗਈ ਪ੍ਰੀਮਿਕਸ ਦੇ ਖਰਾਬ ਹੋਣ, ਰਹਿੰਦੇ ਪਾਰਕਾਂ ਦਾ ਵਿਕਾਸ ਕਰਨ ਦੇ ਮੁੱਦੇ ਚੁੱਕੇ ਅਤੇ ਇਸ ਸੰਬਧੀ ਤੁਰੰਤ ਕਾਰਵਾਈ ਦੀ ਮੰਗ ਕੀਤੀ|
ਬੁਲਾਰਿਆਂ ਨੇ ਮੰਗ ਕੀਤੀ ਕਿ ਵੱਡੇ ਪਾਰਕਾਂ ਦੇ ਕਿਨਾਰੇ ਸਟੋਨ ਦੀਵਾਰ ਬਣਾਈ ਜਾਵੇ ਅਤੇ ਪੱਕੇ ਟਰੈਕ ਦੇ ਨਾਲ ਕੱਚਾ ਟਰੈਕ ਬਣਾਇਆ ਜਾਵੇ, ਸੜਕਾਂ ਦੇ ਕਿਨਾਰੇ ਕਰਵ-ਚੈਨਲ ਨਵਿਆਏ ਜਾਣ, ਸੈਕਟਰ ਵਿੱਚ ਗਾਈਡ ਨਕਸ਼ੇ ਅਤੇ ਨੰਬਰ-ਪਲੇਟਾਂ ਲਗਾਈਆਂ ਜਾਣ, ਪਾਰਕਾਂ ਦਾ ਠੀਕ ਰੱਖ-ਰਖਾਵ ਕੀਤਾ ਜਾਵੇ, ਖਾਲੀ ਥਾਂਵਾਂ ਦੀ ਜੰਗਲੀ ਬੂਟੀ ਦੀ ਸਫਾਈ ਕਰਵਾਈ ਜਾਵੇ, ਬੰਦ ਪਈਆਂ ਰੋਡ ਗਲੀਆਂ ਖੁਲਵਾਈਆਂ ਜਾਣ ਅਤੇ ਹੋਰ ਨਵੀਆਂ ਰੋਡ ਗਲੀਆਂ ਬਣਾਈਆਂ ਜਾਣ|
ਇਸਤੋਂ ਇਲਾਵਾ ਪਿੰਡ ਸੋਹਾਣਾ ਅਤੇ ਸੈਕਟਰ 78 ਵਿੱਚ ਆਰ.ਸੀ.ਸੀ. ਦੀਵਾਰ ਨੂੰ ਪੂਰਾ ਕਰਨ, ਸੈਕਟਰ ਵਿੱਚ ਮਿੰਨੀ ਮਾਰਕੀਟ ਅਤੇ ਕਮਿਉਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਕਰਨ, ਸੈਕਟਰ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਮੁਸ਼ਕਿਲ ਦੂਰ ਕਰਨ, ਸੈਕਟਰ 78-79 ਦੀ ਸੜਕ ਤੇ ਨਾਜਾਇਜ ਤੌਰ ਤੇ ਰੇਤੇ ਬਜਰੀ ਦੇ ਡੰਪ, ਇੱਟਾਂ ਦੇ ਟਰੱਕ ਅਤੇ ਟਰਾਲੀਆਂ ਨੂੰ ਹਟਾਉਣ ਦੀ ਮੰਗ ਕਰਦਿਆਂ ਇਹਨਾਂ ਤਮਾਮ ਸਮੱਸਿਆਵਾਂ ਨਾ ਹੱਲ ਕਰਨ ਕਾਰਨ ਸਰਕਾਰ/ ਗਮਾਡਾ ਅਧਿਕਾਰੀਆਂ ਦੀ ਨਿਖੇਧੀ ਕੀਤੀ ਗਈ| ਇਸ ਮੌਕੇ ਸੰਸਥਾ ਵਲੋਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ| ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਜਨਰਲ ਸਕੱਤਰ, ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ 76-80 ਕਮੇਟੀ, ਨਿਰਮਲ ਸਿੰਘ ਸਭਰਵਾਲ ਸੀਨੀਅਰ ਮੀਤ ਪ੍ਰਧਾਨ, ਰਮਣੀਕ ਸਿੰਘ ਵਿੱਤ ਸਕੱਤਰ, ਗੁਰਮੇਲ ਸਿੰਘ ਢੀਂਡਸਾ, ਨਰਿੰਦਰ ਸਿੰਘ ਮਾਨ, ਬਸੰਤ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ ਕੰਗ, ਪੀ.ਸੀ.ਰਾਣਾ, ਸੰਤੋਖ ਸਿੰਘ, ਸੁਦਰਸ਼ਨ ਸਿੰਘ, ਰਮਿੰਦਰ ਸਿੰਘ ਹਾਜਰ ਸਨ|

Leave a Reply

Your email address will not be published. Required fields are marked *