ਨਾਗਾਲੈਂਡ ਮੁਕਾਬਲੇ ਵਿੱਚ ਫੌਜ ਨੇ 3 ਅੱਤਵਾਦੀ ਕੀਤੇ ਢੇਰ, ਇਕ ਜਵਾਨ ਸ਼ਹੀਦ

ਨਾਗਾਲੈਂਡ, 7 ਜੂਨ (ਸ.ਬ.) ਉੱਤਰੀ-ਪੂਰਬੀ ਰਾਜ ਨਾਗਾਲੈਂਡ ਵਿੱਚ ਫੌਜ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਹੋਇਆ| ਇਸ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਤਿੰਨ ਅੱਤਵਾਦੀ ਮਾਰੇ ਗਏ| ਇਸ ਮੁਕਾਬਲੇ ਵਿੱਚ ਇਕ ਜਵਾਨ ਤੋਂ ਇਲਾਵਾ ਇਕ ਸਥਾਨਕ ਨਾਗਰਿਕ ਦੀ ਵੀ ਮੌਤ ਹੋ ਗਈ|
ਖਬਰ ਲਿਖੇ ਜਾਣ ਤੱਕ ਫੌਜ ਦਾ ਆਪਰੇਸ਼ਨ ਜਾਰੀ ਸੀ| ਇਸ ਆਪਰੇਸ਼ਨ ਵਿੱਚ ਤਿੰਨ ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ| ਜ਼ਿਕਰਯੋਗ ਹੈ ਕਿ ਉੱਤਰ-ਪੂਰਬ ਤੋਂ ਲੈ ਕੇ ਕਸ਼ਮੀਰ ਤੱਕ ਪਿਛਲੇ ਕਾਫੀ ਸਮੇਂ ਤੋਂ ਸਰਹੱਦ ਤੇ ਅੱਤਵਾਦੀਆਂ ਦੀ ਹੱਲ-ਚੱਲ ਕਾਫੀ ਵਧੀ ਹੈ|

Leave a Reply

Your email address will not be published. Required fields are marked *