ਨਾਜਾਇਜ਼ ਉਸਾਰੀਆਂ ਤੇ ਚੱਲਿਆ ਗਮਾਡਾ ਦਾ ਪੀਲਾ ਪੰਜਾ


ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਗਮਾਡਾ ਦੀ ਅਣਅਧਿਕਾਰਤ ਉਸਾਰੀਆਂ ਢਾਹੁਣ ਵਾਲੀ ਟੀਮ ਵਲੋਂ ਅੱਚ ਨੇੜਲੇ ਪਿੰਡ ਝਾਂਮਪੁਰ ਵਿੱਚ  ਸਾਈ ਇਨਕਲੇਵ, ਗੁਰੂ ਨਾਨਕ ਇਨਕਲੇਵ, ਖੁਸ਼ੀ ਇਨਕਲੇਵ ਅਤੇ ਹੋਰਨਾਂ ਥਾਂਵਾਂ ਤੇ ਅਣਅਧਿਕਾਰਤ ਤੌਰ ਤੇ ਪਲਾਟ ਕਟ ਕੇ ਕੀਤੀਆਂ ਜਾ ਰਹੀਆਂ ਅਣਅਧਿਕਾਰਤ ਉਸਾਰੀਆਂ ਨੂੰ ਜੇ ਸੀ ਬੀ ਦੀ ਮਸ਼ੀਨ ਨਾਲ ਢਾਹ ਦਿਤਾ ਗਿਆ| 
ਗਮਾਡਾ ਦੀ ਟੀਮ ਦੀ ਅਗਵਾਈ ਕਰ ਰਹੇ ਗਮਾਡਾ ਦੇ ਐਸ ਡੀ ਓ ਸ੍ਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਗਮਾਡਾ ਦੀ ਟੀਮ ਵਲੋਂ ਇਸ ਇਲਾਕੇ ਵਿੱਚ ਅਣਅਧਿਕਾਰਤ ਉਸਾਰੀਆਂ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੇ ਸਾਈ ਇਨਕਲੇਵ, ਗੁਰੂ ਨਾਨਕ ਇਨਕਲੇਵ, ਖੁਸ਼ੀ ਇਨਕਲੇਵ ਅਤੇ ਹੋਰਨਾਂ ਥਾਂਵਾਂ ਤੇ ਅਣਅਧਿਕਾਰਤ ਤੌਰ ਤੇ ਪਲਾਟ ਕਟ ਕੇ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਜੇ ਸੀ ਬੀ ਮਸ਼ੀਨ ਰਾਹੀਂ ਢਾਹ ਦਿਤਾ ਗਿਆ ਹੈ| 
ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਨਾਜਾਇਜ ਅਤੇ ਅਣਅਧਿਕਾਰਤ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ| ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਜਾਂ ਕਿਸੇ ਹੋਰ ਥਾਂ ਜੇ ਕੋਈ ਅਣਅਧਿਕਾਰਤ ਉਸਾਰੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਗਮਾਡਾ ਦੀ ਟੀਮ ਵਲੋਂ ਢਾਹ ਦਿਤਾ ਜਾਵੇਗਾ| 

Leave a Reply

Your email address will not be published. Required fields are marked *