ਨਾਜਾਇਜ ਕਬਜਿਆਂ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ ਨਗਰ ਨਿਗਮ

ਐਸ. ਏ. ਐਸ. ਨਗਰ, 17 ਨਵੰਬਰ (ਸ.ਬ.) ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਵਿੱਚ ਨਗਰ ਨਿਗਮ ਪੂਰੀ ਤਰ੍ਹਾਂ ਨਾਕਾਮ ਹੈ ਅਤੇ ਨਾਜਾਇਜ ਕਬਜਾਕਾਰਾਂ ਦਾ ਹੌਂਸਲਾ ਪੂਰੀ ਤਰ੍ਹਾਂ ਵੱਧ ਰਿਹਾ ਹੈ| ਸਥਾਨਕ ਫੇਜ਼ 3 ਬੀ -2 ਵਿੱਚ ਸਥਿਤ ਮੰਦਰ ਦੇ ਬਿਲਕੁਲ ਸਾਮਹਣੇ ਸਰਕਾਰੀ ਸਕੂਲ ਦੀ ਦੀਵਾਰ ਦੇ ਨਾਲ ਇੱਕ ਫਲ ਅਤੇ ਸਬਜੀ ਵੇਚਣ ਵਾਲੇ ਵਿਅਕਤੀ ਵਲੋਂ ਪੂਰੇ ਸ਼ੋਰੂਮ ਜਿੰਨੀ ਥਾਂ ਤੇ ਕਬਜਾ ਕਰਕੇ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਹੈ| ਇਸ ਥਾਂ ਤੇ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਦੀ ਭੀੜ ਤਾਂ ਹੁੰਦੀ ਹੀ ਹੈ ਅਕਸਰ ਇਸ ਫਲ ਅਤੇ ਸਬਜੀ ਵਾਲੇ ਤੋਂ ਸਾਮਾਨ ਖਰੀਦਣ ਵਾਲਿਆਂ ਦੀਆਂ ਗੱਡੀਆਂ ਵੀ ਸੜਕ ਤੇ ਖੜ੍ਹ ਜਾਂਦੀਆਂ ਹਨ ਜਿਸ ਕਾਰਨ ਇਥੇ ਜਾਮ ਲੱਗਣ ਦੀ ਨੌਬਤ ਆ ਜਾਂਦੀ ਹੈ|
ਸਥਾਨਕ ਵਸਨੀਕਾਂ ਅਨੁਸਾਰ ਇਸ ਵਿਅਕਤੀ ਵਲੋਂ ਜਦੋਂ ਇਥੇ ਆਪਣੀ ਫੜੀ ਲਗਾਉਣੀ ਆਰੰਭ ਕੀਤੀ ਗਈ ਸੀ ਉਸ ਵੇਲੇ ਇਸਦੀ ਫੜੀ ਥੋੜ੍ਹੀ ਜਿਹੀ ਥਾਂ ਤੇ ਹੀ ਲੱਗਦੀ ਸੀ ਅਤੇ ਹੌਲੀ ਹੌਲੀ ਇਸ ਨੇ ਕਾਫੀ ਲੰਬੀ ਚੋੜੀ ਥਾਂ ਤੇ ਕਬਜਾ ਕਰ ਲਿਆ|
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਅਮਲੇ ਦੇ ਇੰਚਾਰਜ ਸ੍ਰ. ਜਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਨਾਜਾਇਜ ਕਬਜੇ ਦੀ ਸ਼ਿਕਾਇਤ ਮਿਲੀ ਹੈ ਅਤੇ ਨਿਗਮ ਦੀ ਟੀਮ ਇਸ ਕਬਜੇ ਨੂੰ ਹਟਾਉਣ ਲਈ ਜਾ ਰਹੀ ਹੈ|

Leave a Reply

Your email address will not be published. Required fields are marked *