ਨਾਜਾਇਜ ਕਬਜਿਆਂ ਤੇ ਕਾਬੂ ਪਾਉਣ ਵਿੱਚ ਨਾਕਾਮ ਹੈ ਨਗਰ ਕੌਂਸਲ

ਖਰੜ, 24 ਨਵੰਬਰ ( ਕੁਸ਼ਲ ਅਨੰਦ ) ਖਰੜ ਨਗਰ ਕੌਂਸਲ ਵਲਂੋ ਪਿਛਲੇ ਕੁਝ ਸਮਂੇ ਤੋਂ ਨਾਜਾਇਜ ਕਬਜਿਆਂ ਨੂੰ ਹਟਾਏ ਜਾਣ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਕੁੱਝ ਦੁਕਾਨਦਾਰਾਂ ਅਤੇ ਫਾਸਟ ਫੂਡ ਆਦਿ ਦੀਆਂ ਰੇਹੜੀਆਂ ਵਾਲਿਆਂ ਵਲੋਂ ਪ੍ਰਸ਼ਾਸਨ ਦੀ ਕੀਤੀ ਇਸ ਕਾਰਵਾਈ ਨੂੰ ਮਹਿਜ ਖਾਨਾ ਪੁਰਤੀ ਸਮਝਦੇ ਹੋਏ ਮੁੜ ਕੁੱਝ ਸਮੇਂ ਬਾਅਦ ਨਾਜਾਇਜ ਕਬਜੇ ਕਰਕੇ ਫਿਰ ਤੋਂ ਆਪਣੀ ਦੁਕਾਨਦਾਰੀ ਚਲਾਈ ਜਾ ਰਹੀ ਹੈ ਅਤੇ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਇਹਨਾਂ ਵਲੋਂ ਖੁੱਲੀ ਚੁਣੌਤੀ ਦਿੱਤੀ ਜਾ ਰਹੀ ਹੈ|
ਖਰੜ ਵਿਖੇ ਪਿਛਲੇ ਕਾਫੀ ਸਮੇਂ ਤਂੋ ਸ਼ਹਿਰ ਦੇ ਮੁੱਖ ਸਥਾਨ ਆਰੀਆ ਕਾਲਜ ਰੋਡ, ਸਰਕਾਰੀ ਹਸਪਤਾਲ ਰੋਡ ਅਤੇ ਨੈਸ਼ਨਲ ਹਾਈਵੇ ਆਦਿ ਤੇ ਅਕਸਰ ਜਾਮ ਵੇਖਣ ਨੂੰ  ਮਿਲਦਾ ਹੈ ਜਿਸਦਾ ਮੁੱਖ ਕਾਰਨ ਨਾਜਾਇਜ ਕਬਜੇ ਬਣਦੇ ਹਨ ਭਾਵਂੇ ਉਹ ਆਟੋ ਰਿਕਸ਼ਾ, ਫਾਸਟ ਫੂਡ ਜਾਂ ਦੁਕਾਨਦਾਰਾਂ ਵਲੋਂ ਹੀ ਕਿTੁਂ ਨਾ ਕੀਤੇ ਗਏ ਹੋਣ ਪਰ ਇਹਨਾਂ ਲੋਕਾਂ ਨੂੰ ਆਪਣੀ ਦੁਕਾਨਦਾਰੀ ਨਾਲ ਹੀ ਮਤਲਬ ਹੈ|
ਬੇਸ਼ੱਕ ਨਗਰ ਕੌਂਸਲ ਖਰੜ ਵਲੋਂ ਸ਼ਹਿਰ ਦੇ ਵਿਕਾਸ ਅਤੇ ਮੁਢਲੀਆਂ ਸੁਵਿਧਾਵਾਂ  ਨੂੰ ਮੁੱਹਈਆ ਕਰਵਾਉਣ ਵਿੱਚ ਕਰੋੜਾਂ ਰੁਪਏ ਤੱਕ ਖਰਚ ਕੀਤੇ ਜਾਂਦੇ ਹਨ ਪਰ ਨਗਰ ਕੌਂਸਲ ਖਰੜ ਸ਼ਹਿਰ ਵਿੱਚ ਰੇਹੜੀ ਮਾਰਕੀਟ ਲਈ ਜਗਾ ਨਿਸ਼ਚਿਤ ਨਹੀਂ ਕਰ ਪਾਈ|
ਜਿਸ ਦਾ ਨਤੀਜਾ ਇਹ ਹੈ ਕਿ ਦੁਕਾਨਾਂ ਅੱਗੇ ਖਾਲੀ ਪਈ ਥਾਂ ਤੇ ਨਜਾਇਜ ਕਬਜੇ ਹੋ ਰਹੇ ਹਨ ਅਤੇ ਗੱਡੀਆਂ  ਦੇ ਲਈ ਪਾਰਕਿੰਗ ਦੀ ਥਾਂ ਨਹੀਂ ਹੋਣ ਕਾਰਨ ਇਹਨਾਂ ਗਡੀਆਂ ਵਾਲਿਆ ਨੂੰ ਸੜਕ ਕਿਨਾਰੇ ਹੀ ਆਪਣੀ ਗੱਡੀ ਪਾਰਕ ਕਰਨੀ ਪੈਂਦੀ ਹੈ| ਜਿਸ ਨਾਲ ਹਸਪਤਾਲ ਰੋਡ ਤੇ ਸਵੇਰੇ ਸ਼ਾਮ ਲਗਦੇ ਇਸ ਜਾਮ ਤੋਂ ਇਥੋਂ ਲੰਘਣ ਵਾਲੇ ਸਕੂਲੀ ਬੱਚਿਆਂ, ਮਰੀਜ਼ਾਂ ਤੇ ਹੋਰ ਲੋਕਾਂ  ਨੂੰ ਪ੍ਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਇਸ ਸੜਕ ਤੋਂ ਮਰੀਜਾਂ ਨੂੰ ਲੈ ਕੇ ਲੰਘਣ ਵਾਲੀਆਂ ਐਬੂਲੈਂਸ ਵੀ ਇਸ ਜਾਮ ਵਿੱਚ ਫਸੀਆਂ ਵੇਖੀਆਂ ਜਾਂਦੀਆਂ ਹਨ |
ਇਥੇ  ਇਹ ਜਿਕਰਯੋਗ ਹੈ ਕਿ ਨਗਰ ਕੌਂਸਲ ਖਰੜ ਵਲੋਂ ਨਜਾਇਜ ਕਬਜਿਆਂ ਨੂੰ ਹਟਾਏ ਜਾਣ ਸੰਬੰਧੀ ਮੁਹਿੰਮ ਤਾਂ ਚਲਾਈ ਹੋਈ ਹੈ ਪਰ ਨਗਰ ਕੌਂਸਲ ਦੇ ਬਾਹਰ ਲੋਕਾਂ ਵਲੋਂ ਕੀਤੇ ਗਏ ਨਜਾਇਜ ਕਬਜਿਆਂ ਨੂੰ ਵੀ ਨੱਥ ਪਾਉਣ ਵਿੱਚ ਪੂਰੀ ਤਰਾਂ ਨਾਕਾਮ ਰਹੀ ਹੈ | ਇਸ ਸਬੰਧ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ   ਸੰਦੀਪ ਤਿਵਾੜੀ ਨਾਲ ਸੰਪਰਕ ਨਹੀ ਹੋ ਸਕਿਆ ਕਿTੁਂਕਿ ਉਹ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸਨ |

Leave a Reply

Your email address will not be published. Required fields are marked *