ਨਾਜਾਇਜ ਮਾਈਨਿੰਗ ਦੇ ਖਿਲਾਫ ਧਰਨਾ ਜਾਰੀ

ਐਸ.ਏ.ਐਸ ਨਗਰ, 28 ਸਤੰਬਰ (ਸ.ਬ.) ਬਲਾਕ ਮਾਜਰੀ ਦੇ ਅਧੀਨ ਪੈਂਦੇ ਪਿੰਡ ਅਭੀਪੁਰ ਵਿਖੇ ਪਿੰਡ ਵਾਸੀਆਂ ਵੱਲੋਂ ਨਾਜਾਇਜ ਮਾਈਨਿੰਗ ਦੇ ਖਿਲਾਫ ਬੀਤੀ 14 ਸਤੰਬਰ ਤੋਂ ਚਲ ਰਿਹਾ ਧਰਨਾ ਜਾਰੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਰਾਮ ਸਿੰਘ ਨੇ ਦੱਸਿਆ ਕਿ ਧਰਨਾ ਸ਼ਾਮ 7 ਵਜੇ ਤੋਂ ਲੈ ਕੇ ਤੜਕੇ 5:30 ਵਜੇ ਤੱਕ ਚਲਦਾ ਹੈ ਪਰੰਤੂ ਪਿੰਡ ਵਾਸੀਆਂ ਵਲੋਂ ਧਰਨਾ ਦਿੱਤੇ ਜਾਣ ਦੇ ਬਾਵਜੂਦ ਨਾਜਾਇਜ ਮਾਈਨਿੰਗ ਜਾਰੀ ਹੈ|
ਉਹਨਾਂ ਦੱਸਿਆ ਕਿ  ਬੀਤੀ ਰਾਤ 11 ਵਜੇ ਐਂਟੀ ਮਾਈਨਿੰਗ ਐਕਸ਼ਨ ਟੀਮ ਧਰਨੇ ਵਾਲੀ ਥਾਂ ਤੇ ਪਹੁੰਚੀ ਸੀ ਅਤੇ ਉਹਨਾਂ ਦੇ ਆਉਣ ਤੋਂ ਅੱਧੇ ਘੰਟੇ ਪਹਿਲਾਂ ਮਾਈਨਿੰਗ ਬੰਦ ਹੋ ਗਈ ਸੀ ਜਿਹੜੀ ਉਨ੍ਹਾਂ ਦੇ ਜਾਣ ਤੋਂ ਇਕ  ਘੰਟੇ ਬਾਅਦ ਫਿਰ ਸ਼ੁਰੂ ਹੋ ਗਈ|
ਉਹਨਾਂ ਇਲਜਾਮ ਲਗਾਇਆ ਕਿ ਗੈਰ-ਕਾਨੂੰਨੀ ਮਾਈਨਿੰਗ ਦਾ ਇਹ ਗੋਰਖ ਧੰਦਾ ਪ੍ਰਸ਼ਾਸਨ ਦੀ ਪੂਰੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ| ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਠੋਸ ਕਦਮ ਸਹੀਂ ਚੁੱਕੇ ਜਾਂਦੇ ਉਦੋਂ ਤੱਕ ਧਰਨਾ ਜਾਰੀ                     ਰਹੇਗਾ| 
ਇਸ ਮੌਕੇ ਰਣਜੋਧ ਸਿੰਘ, ਸੁਖਦੇਵ ਸਿੰਘ, ਭਾਗ ਸਿੰਘ, ਸੁਦਾਗਰ ਸਿੰਘ, ਜਰਨੈਲ ਸਿੰਘ, ਪੂਰਨ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *