ਨਾਜਾਇਜ ਮਾਈਨਿੰਗ ਦੇ ਖਿਲਾਫ ਧਰਨਾ ਜਾਰੀ

ਐਸ.ਏ.ਐਸ ਨਗਰ, 19 ਸਤੰਬਰ (ਸ.ਬ.) ਬਲਾਕ ਮਾਜਰੀ ਦੇ ਅਧੀਨ ਪੈਂਦੇ ਪਿੰਡ ਅਭੀਪੁਰ ਵਿਖੇ ਵਾਸੀਆਂ ਵਲੋਂ ਨਾਜਾਇਜ ਮਾਈਨਿੰਗ ਦੇ ਖਿਲਾਫ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜੋ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5:30 ਵਜੇ ਤੱਕ ਚਲਦਾ ਹੈ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਪਿੰਡ ਅਭੀਪੁਰ ਦੇ ਵਸਨੀਕ ਸ੍ਰ. ਰਾਮ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ 14 ਸਤੰਬਰ ਤੋਂ ਲਗਾਤਾਰ ਧਰਨਾ ਦਿੱਤੇ ਜਾਣ ਦੇ ਬਾਵਜੂਦ ਨਾਜਾਇਜ ਮਾਈਨਿੰਗ ਜਾਰੀ ਹੈ| ਉਹਨਾਂ ਦੱਸਿਆ ਕਿ ਬੀਤੇ ਕਲ੍ਹ ਰਾਤ 1 ਵਜੇ  ਧਰਨੇ ਤੇ ਮਾਈਨਿੰਗ ਐਕਸ਼ਨ ਦੀ ਟੀਮ ਪਹੁੰਚੀ ਸੀ ਜਿਸਦੇ ਆਉਣ ਤੋਂ ਅੱਧਾ ਘੰਟੇ ਪਹਿਲਾਂ ਮਾਈਨਿੰਗ ਬੰਦ ਹੋ ਗਈ ਅਤੇ ਟੀਮ ਦੇ ਜਾਣ ਤੋਂ ਅੱਧਾ ਘੰਟੇ ਬਾਅਦ ਮਾਈਨਿੰਗ ਫਿਰ ਤੋਂ ਸ਼ੁਰੂ ਹੋ ਗਈ|  ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ  ਠੋਸ ਕਦਮ ਨਹੀਂ ਚੁੱਕੇ ਜਾਂਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ|
ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਰਣਜੋਧ ਸਿੰਘ, ਪ੍ਰੀਤਮ ਸਿੰਘ,               ਸੁਖਦੇਵ ਸਿੰਘ, ਭਾਗ ਸਿੰਘ, ਸੁਦਾਗਰ ਸਿੰਘ, ਜਰਨੈਲ ਸਿੰਘ ਅਤੇ ਪੂਰਨ ਸਿੰਘ ਸ਼ਾਮਿਲ ਸਨ| 

Leave a Reply

Your email address will not be published. Required fields are marked *