ਨਾਜਾਇਜ਼ ਮਾਈਨਿੰਗ ਤੇ ਸਖਤੀ ਨਾਲ ਲਗਾਈ ਰੋਕ: ਢਿੱਲੋਂ

ਐਸ. ਏ.ਐਸ ਨਗਰ, 10 ਮਾਰਚ (ਭਗਵੰਤ ਬੇਦੀ) ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਦੀਪਇੰਦਰ ਸਿੰਘ ਢਿੱਲੋ ਨੇ ਕਿਹਾ ਹੈ ਕਿ ਸਰਕਾਰ ਨਾਜਾਇਜ ਮਾਈਨਿੰਗ ਨੂੰ ਸ਼ਖਤੀ ਨਾਲ ਖਤਮ ਕਰੇਗੀ| ਅੱਜ ਇੱਥੇ ਨਾਜਾਇਜ ਮਾਈਨਿੰਗ ਬਾਰੇ ਸਵਾਲ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਜਾਇਜ ਮਾਈਨਿੰਗ ਨੂੰ ਨੱਥ ਪਾਉਣ ਲਈ ਅਧਿਕਾਰੀਆਂ ਨੂੰ ਸ਼ਖਤ ਨਿਰਦੇਸ਼ ਦਿੱਤੇ ਹਨ ਜਿਸ ਦੇ ਤਹਿਤ ਨਾਜਾਇਜ ਮਾਨੀਇੰਗ ਪੂਰੀ ਤਰ੍ਹਾਂ ਰੁਕ ਗਈ ਹੈ| ਡੇਰਾ ਬਸੀ ਹਲਕੇ ਵਿੱਚ ਹੋਈ ਨਾਜਾਇਜ ਮਾਈਨਿੰਗ ਬਾਰੇ ਪੁਛੇ ਜਾਣ ਤੇ ਉਹਨਾਂ ਕਿਹਾ ਕਿ ਡੇਰਾ ਬਸੀ ਦੇ ਇਲਾਕੇ ਵਿੱਚ ਸਿਰਫ ਜਾਇਜ਼ ਠੇਕੇਦਾਰ ਵਲੋਂ ਹੀ ਮਾਈਨਿੰਗ ਕੀਤੀ ਜਾ ਰਹੀ ਹੈ| ਪੁਰੇ ਇਲਾਕੇ ਵਿੱਚ ਨਾਜਾਇਜ ਪੂਰੀ ਤਰ੍ਹਾਂ ਬੰਦ ਹੋ ਚੁਕੀ ਹੈ|
ਇਸੇ ਦੌਰਾਨ ਨਾਜਾਇਜ ਮਾਈਨਿੰਗ ਬੰਦ ਹੋਣ ਨਾਲ ਮਾਈਨਿੰਗ ਦੇ ਠੇਕੇਦਾਰ ਖੁਸ਼ ਹਨ ਪਰ ਰੇਤੇ ਦੀ ਨਾਜਾਇਜ ਮਾਈਨਿੰਗ ਰੁਕਣ ਨਾਲ ਰੇਤੇ, ਬਜਰੀ ਦੀ ਭਾਰੀ ਕਿਲਤ ਹੋਣ ਸ਼ੁਰੂ ਹੋ ਗਈ ਹੈ| ਇਸ ਦਾ ਲਾਭ ਉਠਾਂਦਿਆ ਰੇਤੇ ਬਜਰੀ ਦੇ ਠੇਕੇਦਾਰ ਨੇ 5 ਰੁਪਏ ਤੋਂ 10 ਰੁਪਏ ਰੇਟ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਤੋਂ ਰੇਤਾ ਖਰੀਦਣ ਵਾਲੇ ਕਾਫੀ ਪ੍ਰੇਸ਼ਾਨ ਹਨ| ਪਹਿਲਾ ਨਾਜਾਇਜ ਮਾਈਨਿੰਗ ਹੋ ਰਹੀ ਸੀ ਹੁਣ ਆਮ ਜਨਤਾ ਦੀ ਲੁਟ ਹੋ ਰਹੀ ਹੈ| ਪੰਜਾਬ ਸਰਕਾਰ ਠੇਕੇਦਾਰ ਪਾਸੋਂ ਰੇਤੇ ਬਜਰੀ ਦੇ ਰੇਟ ਨਿਰਧਾਰਤ ਕਰਵਾਉਣ ਵਿੱਚ ਵੀ ਸਰਕਾਰ ਅਸਫਲ ਰਹੀ ਹੈ|

Leave a Reply

Your email address will not be published. Required fields are marked *