ਨਾਜਾਇਜ਼ ਮਾਈਨਿੰਗ ਦੇ ਖਿਲਾਫ ਧਰਨਾ ਜਾਰੀ

ਐਸ.ਏ.ਐਸ ਨਗਰ, 22 ਸਤੰਬਰ (ਸ.ਬ.) ਬਲਾਕ ਮਾਜਰੀ ਦੇ ਅਧੀਨ ਪੈਦੇ ਪਿੰਡ ਅਭੀਪੁਰ ਵਿਖੇ ਪਿੰਡ ਵਾਸੀਆਂ ਨੇ ਨਾਜਾਇਜ਼ ਮਾਇਨਿੰਗ ਦੇ ਖਿਲਾਫ ਰੋਸ ਧਰਨਾ ਦਿੱਤਾ ਜਾ ਰਿਹਾ ਹੈ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਪਿੰਡ ਅਭੀਪੁਰ ਦੇ ਵਸਨੀਕ ਸ੍ਰ. ਰਾਮ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ 14 ਸਤੰਬਰ ਤੋਂ ਲਗਾਤਾਰ ਧਰਨਾ ਦਿੱਤੇ ਜਾਣ ਦੇ ਬਾਵਜੂਦ ਨਾਜਾਇਜ ਮਾਈਨਿੰਗ ਜਾਰੀ ਹੈ| ਟਿੱਪਰਾਂ ਦੇ ਰੂਟ ਬਦਲ ਕੇ ਚਲਾਏ ਜਾ ਰਹੇ ਹਨ| ਓਵਰ ਲੋਡ ਟਿੱਪਰ ਭਰੇ ਹੋਏ ਕੁਬਹੇੜੀ ਨੂੰ ਹੋ ਕੇ ਜਾ ਰਹੇ ਹਨ ਅਤੇ ਖਾਲੀ ਟਿੱਪਰ ਵਾਪਸੀ ਦੇ ਸਮੇਂ ਅਭੀਪੁਰ ਨੂੰ ਆਉਂਦੇ ਹਨ| ਜਿਨ੍ਹਾਂ ਦੇ ਨੰਬਰ ਉਹਨਾਂ ਦੇ ਕੋਲ ਨੋਟ ਹਨ| ਮਾਇਨਿੰਗ ਵਿਭਾਗ ਦੀ ਮਿਲੀ ਭੁਗਤ ਨਾਲ ਸਾਰਾ ਕੰਮ ਚੱਲ ਪਿਆ ਹੈ| ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਅਣਮਿੱਥੇ ਸਮੇਂ ਲਈ ਜਾਰੀ ਰੱਖਣਗੇ| ਧਰਨੇ ਵਿੱਚ ਰਣਜੋਧ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਸੁਦਾਗਰ ਸਿੰਘ, ਭਾਗ ਸਿੰਘ, ਜਰਨੈਲ ਸਿੰਘ, ਪੂਰਨ ਸਿੰਘ ਸ਼ਾਮਿਲ ਸਨ|

Leave a Reply

Your email address will not be published. Required fields are marked *