ਨਾਜਾਇਜ਼ ਹਥਿਆਰ ਮਾਮਲੇ ਵਿੱਚ ਜਗਤਾਰ ਹਵਾਰਾ ਬਰੀ

ਲੁਧਿਆਣਾ, 14 ਮਈ (ਸ.ਬ.) ਏ. ਕੇ. 56 ਹਥਿਆਰ ਬਰਾਮਦਗੀ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ| ਏ. ਕੇ. 56 ਹਥਿਆਰ ਬਰਾਮਦਗੀ ਮਾਮਲੇ ਵਿੱਚ ਜੱਜ ਵਰਿੰਦਰ ਕੁਮਾਰ ਵਲੋਂ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮਾਮਲਾ ਸੀ. ਜੀ. ਐਮ. ਦੀ ਅਦਾਲਤ ਵਿੱਚ ਭੇਜਿਆ ਗਿਆ ਸੀ| ਇਥੇ ਅੱਜ ਹੋਈ ਸੁਣਵਾਈ ਦੌਰਾਨ ਚੀਫ ਜੁਡੀਸ਼ੀਅਲ ਮੈਜਿਸਟਰੇਟ ਐਸ. ਕੇ. ਗੋਇਲ ਦੀ ਅਦਾਲਤ ਨੇ ਹਵਾਰਾ ਦੇ ਵਕੀਲ ਜਸਪਾਲ ਸਿੰਘ ਦੀ ਦਲੀਲ ਤੇ ਸਹਿਮਤ ਹੁੰਦਿਆਂ ਹਵਾਰਾ ਨੂੰ ਬਰੀ ਕਰਨ ਦਾ ਹੁਕਮ ਦਿੱਤਾ|

Leave a Reply

Your email address will not be published. Required fields are marked *