ਨਾਟਕਕਾਰ ਤੇ ਨਾਵਲਕਾਰ ਅਜਮੇਰ ਔਲਖ ਦਾ ਦਿਹਾਂਤ

ਮਾਨਸਾ, 15 ਜੂਨ (ਸ.ਬ.) ਪੰਜਾਬੀ ਦੇ ਨਾਮਵਰ ਨਾਟਕਕਾਰ ਤੇ ਨਾਵਲਕਾਰ ਅਜਮੇਰ ਔਲਖ ਦਾ ਦਿਹਾਂਤ ਹੋ ਗਿਆ ਹੈ| ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਆਪਣੇ ਆਖਰੀ ਸਾਹ ਮਾਨਸਾ ਵਿੱਚ ਆਪਣੀ ਰਿਹਾਇਸ਼ ਤੇ ਅੱਜ ਸਵੇਰੇ ਲਏ| ਔਲਖ ਦੇ ਪਰਿਵਾਰ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 16 ਜੂਨ ਨੂੰ ਮਾਨਸਾ ਵਿੱਚ ਕੀਤਾ ਜਾਵੇਗਾ| ਔਲਖ ਦੀ ਉਮਰ 75 ਸਾਲ ਸੀ|
ਜ਼ਿਕਰਯੋਗ ਹੈ ਕਿ ਅਜਮੇਰ ਔਲਖ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ, ਜਿਨ੍ਹਾਂ ਦਾ ਇਲਾਜ ਫੌਰਟਿਸ ਹਸਪਤਾਲ ਵਿੱਚ ਚਲ ਰਿਹਾ ਸੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੈਂਸਰ ਪੀੜਤ ਅਜਮੇਰ ਔਲਖ ਦੇ ਇਲਾਜ ਦਾ 8 ਲੱਖ ਰੁਪਏ ਦਾ ਬਿਲ ਆਪਣੀ ਜੇਬ ਵਿੱਚੋਂ ਦਿੱਤਾ ਸੀ|
ਅੱਜ ਪੰਜਾਬ ਵਿਧਾਨਸਭਾ ਵਿੱਚ ਨਾਟਕਕਾਰ ਅਜਮੇਰ ਔਲਖ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ
ਇਸੇ ਦੌਰਾਨ ਅਜਮੇਰ ਔਲਖ ਦੇ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ ਕਰਦੇ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ, ਜਨਰਲ ਸਕੱਤਰ ਸੰਜੀਵਨ ਸਿੰਘ, ਅਤੇ ਹੋਰ ਕਾਰਕੁੰਨ ਜਗਦੀਸ਼ ਖੰਨਾ, ਅਮਨ ਭੋਗਲ, ਗੁਰਦਿਆਲ ਨਿਰਮਾਣ, ਦਿਲਬਾਰਾ ਸਿੰਘ, ਹਰਜੀਤ ਕੈਂਥ,   ਸੁਰੇਸ਼ ਮਹਿਤਾ, ਰਾਬਿੰਦਰ ਸਿੰਘ ਰੱਬੀ, ਵਿੱਕੀ ਮਹੇਸ਼ਰੀ ਅਤੇ ਇੰਦਰਜੀਤ ਮੋਗਾ ਨੇ ਕਿਹਾ ਕਿ ਅਜਮੇਰ ਔਲਖ ਨੇ ਬੇਗਾਨੇ ਬੋਹੜ ਦੀ ਛਾਂਅ, ਅੰਨੇ ਨਿਸ਼ਾਨਚੀ, ਇਕ ਹੋਰ ਰਮਾਇਣ   ਸਮੇਤ ਅਨੇਕਾਂ ਨਾਟਕਾਂ ਰਾਹੀਂ ਪੰਜਾਬ ਦੀ ਲੋਕਾਈ ਦੀ ਬਾਤ ਪਾਈ|
ਇਸੇ ਦੌਰਾਨ ਸਰਘੀ ਕਲਾ ਕੇਂਦਰ ਦੀ ਮੀਤ ਪ੍ਰਧਾਨ ਸੈਵੀ ਸਤਵਿੰਦਰ ਕੌਰ, ਰੰਜੀਵਨ ਸਿੰਘ ਸੰਜੀਵ ਦੀਵਨ, ਮਨੀ ਸਭਰਵਾਲ, ਰਿੱਤੂਰਾਗ ਕੌਰ ਨੇ ਵੀ ਅਮਜੇਰ ਔਲਖ ਦੇ ਵਿਛੌੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਔਲਖ ਦਾ ਵਿਛੌੜਾ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ|

Leave a Reply

Your email address will not be published. Required fields are marked *