ਨਾਟਕਰਮੀ ਨਰਿੰਦਰ ਨੀਨਾ ਨੂੰ ਸਦਮਾ, ਪਿਤਾ ਹਰੀ ਸਿੰਘ ਦਾ ਦੇਹਾਂਤ

ਐਸ.ਏ.ਐਸ.ਨਗਰ, 10 ਅਗਸਤ (ਸ.ਬ.) 30 ਸਾਲ ਪਹਿਲਾਂ ਪੂਡਾ ਤੋਂ ਬਤੌਰ ਅਸਟੇਟ ਅਫਸਰ ਵੱਜੋਂ     ਸੇਵਾ-ਮੁੱਕਤ ਹੋਏ ਕਵੀ ਅਤੇ ਸਮਾਜ ਸੇਵੀ ਹਰੀ ਸਿੰਘ ਅਕਾਲ ਚਲਾਣਾ ਕਰ ਗਏ ਹਨ| ਉਹ ਇਕ ਨੇਕ ਦਿਲ ਅਤੇ ਇਮਾਨਦਾਰ ਇਨਸਾਨ ਸਨ ਅਤੇ ਹਰ ਕਿਸੇ ਦੇ ਦੁੱਖ-ਸੁਖ ਵਿੱਚ ਸ਼ਰੀਕ ਹੋਣ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ| ਉਹ ਨਾਟ ਕਰਮੀ ਅਤੇ ਫਿਲਮ ਅਦਾਕਾਰ ਨਰਿੰਦਰ ਨੀਨਾ (ਜੋ ਇਪਟਾ ਪੰਜਾਬ ਦੀ ਮੁਹਾਲੀ ਇਕਾਈ ਤੇ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਹਨ) ਦੇ ਪਿਤਾ ਸਨ| 
ਇਸ ਦੁੱਖ ਦੀ ਘੜੀ ਵਿੱਚ ਨਾਟਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ, ਇਪਟਾ ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਸਰਘੀ ਕਲਾ ਕੇਂਦਰ ਦੇ ਜਨਰਲ ਸੱਕਤਰ ਅਸ਼ੋਕ ਬਜਹੇੜੀ, ਯੂਨੀਵਰਸਲ ਕਲਚਰ ਸੁਸਾਇਟੀ ਕਾਰਕੁੰਨ ਅੰਮ੍ਰਿਤਪਾਲ ਸਿੰਘ, ਗੋਪਾਲ ਸਿੰਘ, ਰੰਗਕਰਮੀਆਂ ਰੰਜੀਵਨ ਸਿੰਘ, ਸੰਜੀਵ ਦੀਵਾਨ ਅਤੇ ਸੈਤੀ ਸਤਵਿੰਦਰ ਕੌਰ ਵਲੋਂ  ਨਰਿੰਦਰਪਾਲ ਨੀਨਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਦੇਣ ਦੀ ਅਰਦਾਸ ਕੀਤੀ ਗਈ|

Leave a Reply

Your email address will not be published. Required fields are marked *