ਨਾਟਕਾਂ ਦੇ ਜ਼ਰੀਏ ਫਿਲਮ ‘ਹਰਜੀਤਾ’ ਦੀ ਹੀਰੋਇਨ ਬਣੀ ਨਾਟਕਰਮੀ ਸਾਵਣ ਰੂਪੋਵਾਲੀ

ਐਸ ਏ ਐਸ ਨਗਰ, 15 ਮਈ (ਸ.ਬ.) ਸਵਾਣ ਰੂਪੋਵਾਲੀ ਸ਼ਾਇਦ ਇਕਲੌਤੀ ਰੰਗਕਰਮੀ ਹੈ ਜੋ ਨਾਟਕਾਂ ਦੇ ਜ਼ਰੀਏ ਪੰਜਾਬੀ ਫਿਲਮਾਂ ਵਿਚ ‘ਹਰਜੀਤਾ’ ਰਾਹੀਂ ਬਤੌਰ ਹੀਰੋਇਨ ਪ੍ਰਵੇਸ਼ ਕਰ ਰਹੀ ਹੈ| ਕੁਰਾਲੀ ਨਜ਼ਦੀਕ ਪਿੰਡ ਨਿਹੋਲਕਾ ਦੇ ਨਿਵਾਸੀ ਜੂਨੀਅਰ ਵਿਸ਼ਵ ਹਾਕੀ ਟੀਮ ਦੇ ਕਪਤਾਨ ਹਰਜੀਤ ਦੇ ਸੰਘਰਸ਼ਮਈ ਜੀਵਨ ਉਪਰ ਬਣੀ ਫਿਲਮ ਹਰਜੀਤਾ ਦਾ ਹੀਰੋ ਐਮੀ ਵਿਰਕ ਹੈ| ਇਹ ਫਿਲਮ ਅਉੁਂਦੇ ਸ਼ੁਕਰਵਾਰ 18 ਮਈ ਨੂੰ ਰਿਲੀਜ਼ ਹੋ ਰਹੀ ਹੈ|
ਇਪਟਾ ਪੰਜਾਬ ਦੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਦੱਸਿਆ ਕਿ ਸਾਵਣ ਦੇ ਪਿਤਾ ਇੰਦਰਜੀਤ ਰੂਪੋਵਾਲੀ ਪੰਜਾਬ ਦੇ ਨਾਟ-ਨਿਰਦੇਸ਼ਕ ਅਤੇ ਅਦਾਕਾਰ ਹੋਣ ਦੇ ਨਾਲ ਨਾਲ ਇਪਟਾ, ਪੰਜਾਬ ਦੇ ਪ੍ਰਧਾਨ ਵੀ ਹਨ|

Leave a Reply

Your email address will not be published. Required fields are marked *