ਨਾਟਕ ‘ਦੇਸੀ’ ਦੇ ਮੰਚਣ ਉਪਰੰਤ ਹੋਇਆ ਮੰਥਨ

ਐਸ. ਏ. ਐਸ. ਨਗਰ, 27 ਫਰਵਰੀ (ਸ.ਬ.) šਅਸੀਂ ਸਾਰੇ ਦੇਸੀ ਬਣਨਾ ਚਾਹੁੰਦੇ ਹਾਂ| ਹਰ ਇਨਸਾਨ ਵਿੱਚ ਦੇਸੀ ਮੌਜੂਦ ਹੁੰਦਾ ਹੈ| ਉਸ ਦੀ ਇੱਛਾ ਦੇਸੀ ਬਣਨ ਦੀ ਹੁੰਦੀ ਹੈ| ਉਹ ਮਸਤ ਮਲੰਗ, ਹਰਫਨ-ਮੋਲਾ ਬਨਣਾ ਲੋਚਦਾ ਹੈ| ਪਰ ਸਮਾਜਿਕ ਤਾਣੇ-ਬਾਣੇ ਅਤੇ ਬੰਦਸ਼ਾਂ ਕਰਕੇ ਉੁਹ ਚਾਹੁੰਦਿਆਂ ਹੋਇਆਂ ਵੀ ਦੇਸੀ ਬਣ ਨਹੀਂ ਸਕਦਾ| ” ਇਹ ਗੱਲ ਰੰਗਮੰਚ ਦੀ ਮੰਨੀ-ਪ੍ਰਮੰਨੀ ਹਸਤੀ ਪ੍ਰੌਫੈਸਰ ਪਹਿਲਾਦ ਅਗਰਵਾਲ ਨੇ ਸੰਜੀਵਨ ਦੇ ਨਵ-ਲਿਖਤ ਨਾਟਕ          ‘ਦੇਸੀ’ ਦੇ ਬੀਤੇ ਦਿਨੀ ਟੈਗੌਰ ਥੀਏਟਰ, ਚੰਡੀਗੜ੍ਹ ਵਿਖੇ ਹੋਏ ਪ੍ਰਭਾਵਸ਼ਾਲੀ ਮੰਚਣ ਉਪਰੰਤ ਸਮਾਰਟ ਵੰਡਰ ਸਕੂਲ ਸੈਕਟਰ 71, ਮੁਹਾਲੀ ਵਿਖੇ ਹੋਏ ਮੰਥਨ ਦੌਰਾਨ ਕਹੀ| ਉਨਾਂ ਕਿਹਾ ਗਰੀਕ             ਲੇਖਕ ਨਿਕੋਸ ਕਜ਼ਾਨਜ਼ਾਕਿਸ ਦੇ ਕਲਾਸਕਿ ਨਾਵਲ ‘ਜ਼ੋਰਬਾ ਦ ਗਰੀਕ’ ਤੋਂ ਪ੍ਰਭਾਵਿਤ ਸੰਜੀਵਨ ਦੇ ਨਾਟਕ ‘ਦੇਸੀ’ ਦੀ ਚੋਣ ਅਤੇ ਪੇਸ਼ਕਾਰੀ ਤੋਂ                 ਬੇਹੱਦ-ਖੁਸ਼ ਅਤੇ ਪ੍ਰਭਾਵਿਤ ਹਾਂ| ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਨੇ ਕਿਹਾ ਇਹ ਲਾਜ਼ਮੀ ਨਹੀਂ ਹੁੰਦਾ ਲਿਆਕਤ ਤੇ ਵਿਦਵਤਾ ਪੜ੍ਹੇ-            ਲਿਖੇ, ਵਿਦਵਾਨਾਂ ਅਤੇ ਬੁੱਧੀਜੀਵੀਆਂ ਪਾਸ ਹੀ ਹੋਵੇ| ਬੇਸ਼ਕ ਕਿਤਾਬ ਦੇ ਮੱਹਤਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ| ਅਕਸਰ ਅਣਪੜ, ਸਿਧੇ-ਸਾਦੇ, ਗਰੀਬ-ਗੁਰਬੇ ਅਤੇ ਜਿਸਮਾਨੀ ਕਿਰਤ ਕਰਨ ਵਾਲਿਆਂ ਨੂੰ ਅਸੀਂ ਪੜੇ-ਲਿਖੇ, ਸਰਦੇ-ਪੁੱਜਦੇ, ਦਿਮਾਗੀ ਮਿਹਨਤ ਕਰਨ ਵਾਲੇ ਛੁਟਿਆ ਕੇ ਵੇਖਦੇ ਹਾਂ| ਉਨਾਂ ਨੂੰ ਗੰਭੀਰਤਾ ਨਾਲ ਨਹੀ ਲੈਂਦੇ| ਪਰ ਕਈ ਵਾਰ ਉਹ ਲੋਕ ਜ਼ਿੰਦਗੀ ਨੂੰ, ਦੀਨ-ਦੁਨਿਆਂ ਨੂੰ ਬੇਹਤਰ ਅਤੇ ਵੱਖਰੇ ਨਜ਼ਰੀਏ ਨਾਲ ਜਾਣਦੇ ਹੁੰਦੇ ਹਨ| ਅਜਿਹੇ ਲੋਕਾਂ ਨੂੰ ਸਕੂਲਾਂ-ਕਾਲਜਾਂ ਦੀ ਲੋੜ ਨਹੀਂ ਹੁੰਦੀ ਬਲਕਿ ਸਕੂਲਾਂ-ਕਾਲਿਜਾਂ ਨੂੰ ਉਨਾਂ ਦੀ ਲੋੜ ਹੁੰਦੀ ਹੈ| ਇਸੇ ਦੌਰਾਨ ਉੱਘੇ ਸਰਜਨ ਡਾ. ਜਸਵੰਤ ਸਿੰਘ, ਨਗਰ ਨਿਗਮ ਮੁਹਾਲੀ ਦੇ ਕੌਸਲਰ ਅਤੇ ਸਮਾਜ ਸੇਵੀ ਸ੍ਰੀ ਕੁਲਜੀਤ ਬੇਦੀ, ਕਲਮਕਾਰ ਅਤੇ ਨਾਟ-ਕਰਮੀ ਸ੍ਰੀ ਸ਼ਬਦੀਸ਼,ਪੰਜਾਬੀ                ਲੇਖਕ ਸ੍ਰੀ ਰਿਪੁਦਮਨ ਸਿੰਘ ਰੂਪ ਅਤੇ ਐਡਵੋਕੇਟ ਦੀਪੀਕਾ ਨੇ ਨਾਟਕ ਦੀ          ਪੇਸ਼ਕਾਰੀ ਦੀ ਤਾਰੀਫ ਕਰਦੇ ਕਿਹਾ ਨਾਟਕ ਦੇ ਮੰਚਣ ਦੌਰਾਨ ਸੈਟ ਦੀ ਤਬਦੀਲੀ ਦੌਰਾਨ ਵਾਧੂ ਸਮਾਂ ਅਤੇ ਕਿਤੇ ਕਿਤੇ ਰੌਸ਼ਨੀ ਦੀ ਉਕਾਈਆਂ ਜ਼ਰੂਰ ਰੜਕੀਆਂ| ਨਾਟਕ ਵਿੱਚ ਦੇਸੀ ਦਾ ਕਿਰਦਾਰ ਨਿਭਾTਣ ਵਾਲੇ ਮਨੀ ਸਭਰਵਾਲ, ਲੇਖਕ ਦਾ ਕਿਰਦਾਰ ਨਿਭਾTਣ ਵਾਲੇ ਗੂਰਫਤਿਹ ਗੁਰੀ, ਨੰਬਰਦਾਰ, ਜੀਤਾ, ਘੁੱਦੇ ਅਤੇ ਪਿੰਡ ਦੀ ਔਰਤ ਦੀਆਂ ਭੂਮਿਕਾਂ ਅਦਾ ਕਰਨ ਵਾਲੇ ਚਰਨਜੀਤ ਲੁਬਾਣਾ, ਜਸਦੀਪ ਜਸੂ, ਵਿੱਕੀ ਮਾਰਤਿਆ ਅਤੇ ਐਮੀ ਹਿਰਦੈ ਨੇ ਵੀ ਨਾਟਕ ਬਾਰੇ ਅਤੇ ਆਪਣੀ ਭੂਮੀਕਾਵਾਂ ਬਾਰੇ ਵਿੱਚਾਰ ਦੱਸੇ|  ਨਾਟ-ਕਰਮੀ ਰੰਜੀਵਨ ਸਿੰਘ ਨੇ ਮੰਚ ਸੰਚਾਲਨ ਦਿਲਚਸਪ ਅਤੇ ਸਾਦੇ ਤਰੀਕੇ ਨਾਲ ਕੀਤਾ|

Leave a Reply

Your email address will not be published. Required fields are marked *