ਨਾਟਕ ਸਾਕਾ ਏ ਸਰਹਿੰਦ ਦਾ ਮੰਚਣ

ਐਸ ਏ ਐਸ ਨਗਰ, 28 ਜਨਵਰੀ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵਲੋਂ ਕਰਵਾਏ ਜਾਂਦੇ ਲੜੀਵਾਰ ਵਿਰਾਸਤੀ ਅਖਾੜਿਆਂ ਦੀ ਲੜੀ ਵਿੱਚ ਗਿਆਰਵਾਂ ਵਿਰਾਸਤੀ ਅਖਾੜਾ ਫੇਜ਼ 1 ਵਿੱਚ ਨਾਟਕ ਸਾਕਾ ਏ ਸਰਹਿੰਦ ਦੀ ਪੇਸ਼ਕਾਰੀ ਨਾਲ ਕਰਵਾਇਆ ਗਿਆ| ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਅਤੇ ਕੌੱਸਲਰ ਪਰਮਜੀਤ ਸਿੰਘ ਕਾਹਲੋਂ ਵਿਸ਼ੇਸ ਮਹਿਮਾਨ ਸਨ|
ਅਖਾੜੇ ਦੀ ਸ਼ੁਰੂਆਤ ਵਿੱਚ ਬੇਬੀ ਗੁਣਤਾਸ ਤੇ ਬੀਬਾ ਦਵਿੰਦਰ ਕੌਰ ਵਲੋਂ ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜਾਦਿਆਂ ਬਾਰੇ ਇਕ ਨਜਮ ਪੇਸ਼ ਕੀਤੀ| ਇਸ ਉਪਰੰਤ ਅਰਜਨ ਸਿੰਘ ਰਚਿਤ ਨਾਟਕ ਸਾਕਾ ਏ ਸਰਹਿੰਦ ਪੇਸ਼ ਕੀਤਾ ਗਿਆ|
ਇਸ ਨਾਟਕ ਦੀ ਨਿਰਦੇਸ਼ਨਾਂ ਨਰਿੰਦਰ ਨੀਨਾ ਵਲੋਂ ਕੀਤੀ ਗਈ| ਇਸ ਨਾਟਕ ਦੀ ਲਾਇਟਿੰਗ ਅੰਮ੍ਰਿਤਪਾਲ ਸਿੰਘ ਨੇ ਕੀਤੀ| ਇਸ ਨਾਟਕ ਵਿੱਚ ਤਜਿੰਦਰ, ਗੋਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਨਰਿੰਦਰ ਨੀਨਾ, ਸੁਖਬੀਰਪਾਲ ਕੌਰ, ਅਨੂੰਰੀਤ, ਬਲਕਾਰ ਸਿੱਧੂ, ਮਨਦੀਪ, ਗੁਰਫਤਹਿ, ਜਸਦੀਪ, ਹਰਕੀਰਤ, ਵਿਕੀ, ਹਰਪ੍ਰੀਤ, ਸ਼ਗਨ ਖੁਰਮੀ ਨੇ ਅਦਾਕਾਰੀ ਕੀਤੀ|
ਨਾਟਕ ਦੇ ਮੰਚਣ ਤੋਂ ਬਾਅਦ ਸੁਸਾਇਟੀ ਵਲੋਂ ਗੀਤਕਾਰ ਲਾਭ ਸਿੰਘ ਚਤਾਮਲੀ ਅਤੇ ਖੂਨਦਾਨੀ ਜੋੜੀ ਬਲਵੰਤ ਸਿੰਘ ਅਤ ਜਸਵੰਤ ਕੌਰ ਨੂੰ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *