ਨਾਟ-ਕਰਮੀ ਮੱਖਣ ਕ੍ਰਾਂਤੀ ਦੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 28 ਫਰਵਰੀ (ਸ.ਬ.) ਨਾਟ-ਕਰਮੀ ਮੱਖਣ ਕ੍ਰਾਂਤੀ ਭਿਆਨਕ ਸੜਕ ਹਾਦਸੇ ਵਿਚ ਵਿਛੋੜਾ ਦੇ ਗਏ ਹਨ| ਕ੍ਰਾਂਤੀ ਆਪਣੇ ਪ੍ਰੀਵਾਰ ਸਮੇਤ ਤਕਰੀਬਨ ਤਿੰਨ ਦਹਾਕਿਆਂ ਤੋਂ ਪ੍ਰਗਤੀ ਕਲਾ ਕੇਂਦਰ ਲਾਧੜਾਂ ਨਾਟ-ਮੰਡਲੀ ਰਾਹੀਂ ਪੰਜਾਬ ਭਰ ਵਿਚ ਨਾਟਕਾਂ ਰਾਹੀਂ ਦੱਬੇ-ਕੁੱਚਲੇ ਵਰਗ ਲਈ ਆਪਣੇ ਹੱਕਾਂ ਲਈ ਜਾਗਰੁਕ ਕਰਦੇ ਆ ਰਹੇ ਸਨ| ਉਨਾਂ ਨਾਲ ਜਾਨ ਲੇਵਾ ਹਾਦਸਾ ਉਸ ਸਮੇਂ ਵਾਪਰਿਆ ਜਦ ਉਹ ਆਪਣੇ ਵੱਡੇ ਭਰਾ ਰੰਗਕਰਮੀ ਸੋਢੀ ਰਾਣਾ ਨਾਲ ਰੰਗਮੰਚੀ ਸਰਗਰਮੀਆਂ ਬਾਰੇ ਇਕ ਖੰਨਾ ਨੇੜੇ ਮੀਟਿੰਗ ਕਰਕੇ ਵਾਪਿਸ ਮੁੜ ਰਹੇ ਸਨ| ਇਹ ਜਾਣਕਾਰੀ ਦਿੰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ  ਦੱਸਿਆ ਕਿ ਸ੍ਰੀ ਕ੍ਰਾਂਤੀ ਦੇ ਵਿਛੋੜੇ ਨਾਲ ਪੰਜਾਬੀ ਰੰਗਮੰਚ ਦੇ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ|
ਇਪਟਾ ਦੇ ਕਾਰਕੁੰਨ ਜਗਦੀਸ਼ ਖੰਨਾ, ਦਰਬਾਰਾ ਸਿੰਘ, ਹਰਜੀਤ ਕੈਂਥ, ਪ੍ਰਦੀਪ ਸ਼ਰਮਾ, ਸਵੈਰਾਜ ਸੰਧੂ, ਅਮਨ ਭੋਗਲ, ਵਿੱਕੀ ਮਹੇਸ਼ਰੀ, ਡਾ. ਸੁਰੇਸ਼ ਮਹਿਤਾ, ਰਾਬਿੰਦਰ ਸਿੰਘ ਰੱਬੀ, ਬਲਬੀਰ ਮੂਦਲ, ਜਤਿੰਦਰ ਜਿੰਦ, ਸਰਘੀ ਕਲਾ ਕੇਂਦਰ ਦੇ ਰੰਗਕਰਮੀਆਂ ਰੰਜੀਵਨ ਸਿੰਘ, ਸੈਵੀ ਸਤਵਿੰਦਰ ਕੌਰ, ਸੰਜੀਵ ਦੀਵਾਨ, ਮਨੀ ਸਭਰਵਾਲ,ਗੁਰਪ੍ਰੀਤ ਧਾਲੀਵਾਲ ਅਤੇ ਰਿੱਤੂਰਾਗ ਕੌਰ ਨੇ ਮੱਖਣ ਕ੍ਰਾਂਤੀ ਦੇ ਵੱਡੇ ਭਰਾ ਨਾਟ-ਕਰਮੀ ਸੋਢੀ ਰਾਣਾ ਅਤੇ ਦੁੱਖੀ ਪ੍ਰੀਵਾਰ ਦੇ ਗਮ ਵਿਚ ਸ਼ਰੀਕ ਹੁੰਦੇ ਕਿਹਾ ਕਿ ਮੱਖਣ ਕ੍ਰਾਂਤੀ  ਬੇਬਾਕ ਅਤੇ ਦਲੇਰ ਰੰਗਕਰਮੀ ਸਨ|

Leave a Reply

Your email address will not be published. Required fields are marked *