ਨਾਬਾਲਿਗ ਬੱਚਿਆਂ ਵਲੋਂ ਵੇਚੀਆਂ ਜਾ ਰਹੀਆਂ ਹਨ ਬੀੜੀ ਸਿਗਰਟਾਂ

ਐਸ ਏ ਐਸ ਨਗਰ, 2 ਜਨਵਰੀ (ਆਰ ਪੀ ਵਾਲੀਆ) ਸਥਾਨਕ ਫੇਜ਼ 1 ਅਤੇ 6 ਦੀਆਂ ਲਾਈਟਾਂ ਨੇੜੇ ਜੈਨ ਮੰਦਰ ਕੋਲ ਇਕ ਨਬਾਲਿਗ ਬੱਚੇ ਵਲੋਂ ਫੜੀ ਲਗਾ ਕੇ ਸ਼ਰੇਆਮ ਬੀੜੀ ਸਿਗਰਟ, ਜਰਦਾ ਅਤੇ ਹੋਰ ਸਮਾਨ ਵੇਚਿਆ ਜਾ ਰਿਹਾ ਹੈ, ਜਿਸ ਤੋਂ ਨੌਜਵਾਨ ਅਤੇ ਵੱਡੀ ਉਮਰ ਦੇ ਵਿਅਕਤੀ ਵੀ ਬੀੜੀ ਸਿਗਰਟ ਅਤੇ ਹੋਰ ਤੰਬਾਕੂ ਪਦਾਰਥ ਖਰੀਦਦੇ ਵੇਖੇ ਜਾਂਦੇ ਹਨ| ਸਰਕਾਰ ਨੇ ਭਾਵੇਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਤੰਬਾਕੂ ਪਦਾਰਥ ਖਰੀਦਣ ਤੇ ਵੀ ਪਾਬੰਦੀ ਲਗਾਈ ਹੋਈ ਹੈ, ਪਰ ਇਸ ਨਾਬਾਲਿਗ ਬੱਚੇ ਵਲੋਂ ਬਿਨਾਂ ਕਿਸੇ ਡਰ ਭੈਅ ਦੇ ਬੀੜੀ ਸਿਗਰਟ ਅਤੇ ਹੋਰ ਪਦਾਰਥ ਵੇਚੇ ਜਾ ਰਹੇ ਹਨ| ਇਸ ਸਬੰਧੀ ਭਾਵੇਂ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ|
ਇਸ ਸਬੰਧੀ ਜਦੋਂ ਸ੍ਰੀ ਜਿਲਾ ਤੰਬਾਕੂ ਕੰਟਰੋਲ ਅਫਸਰ ਸ੍ਰ. ਆਰ ਪੀ ਸਿੰਘ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਉਹ ਜਲਦੀ ਕਾਰਵਾਈ ਕਰਨਗੇ|

Leave a Reply

Your email address will not be published. Required fields are marked *