ਨਾਬਾਲਿਗ ਬੱਚੀ ਤੇ ਤੇਜਾਬ ਸੁੱਟਣ ਵਾਲੇ ਵਿਰੁੱਧ ਸਖਤ ਕਾਰਵਾਈ ਕਰੇ ਸਰਕਾਰ : ਰਾਮੂਵਾਲੀਆ

ਚੰਡੀਗੜ੍ਹ, 30 ਮਾਰਚ (ਸ.ਬ.) ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੋਰ ਰਾਮੂੰਵਾਲੀਆ ਨੇ ਅੱਜ ਲੁਧਿਆਣਾ ਦੇ ਨੇੜੇ ਪਿੰਡ ਬਾੜੇਵਾਲ ਦੀ ਇੱਕ ਨਾਬਾਲਗ 15 ਸਾਲ ਦੀ ਲੜਕੀ (ਜਿਸ ਉੱਤੇ ਦੋ ਦਿਨ ਪਹਿਲਾਂ ਇਕ ਨੌਜਵਾਨ ਵਲੋਂ ਤੇਜ਼ਾਬ ਸੁੱਟਿਆ ਗਿਆ ਸੀ) ਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ|
ਇਸ ਮੌਕੇ ਬੀਬੀ ਰਾਮੰਵਾਲੀਆ ਦੀ ਲੜਕੀ ਦੇ ਪਰਿਵਾਰ ਨਾਲ ਗੱਲਬਾਤ ਦੌਰਾਨ ਪਰਿਵਾਰ ਨੇ ਦੱਸਿਆ ਕਿ ਇੱਕ ਲੜਕਾ ਮਨੋਜ ਕੁਮਾਰ ਉਹਨਾਂ ਦੀ ਲੜਕੀ ਨੂੰ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ| ਮਨੋਜ ਦੇ ਭਰਾ ਨੂੰ ਲੜਕੀ ਦੀ ਭੈਣ ਵਿਆਹੀ ਹੋਣ ਕਰਕੇ ਉਸ ਨੂੰ ਵਿਆਹ ਕਰਵਾਉਣ ਲਈ ਕਾਫੀ ਸਮੇਂ ਤੋ ਤੰਗ ਪ੍ਰੇਸ਼ਾਨ ਕਰਦਾ ਸੀ| ਜਦੋਂ ਲੜਕੀ ਦੇ ਘਰ ਵਾਲਿਆਂ ਤੇ ਲੜਕੀ ਨੇ ਆਪ ਵਿਆਹ ਤੋਂ ਨਾਂਹ ਕਰ ਦਿੱਤੀ ਤਾਂ ਮਨੋਜ ਕੁਮਾਰ ਨੇ ਦੋ ਦਿਨ ਪਹਿਲਾਂ ਰਾਤ ਨੂੰ ਘਰ ਆ ਕਿ ਲੜਕੀ ਦੇ ਉਤੇ ਤੇਜ਼ਾਬ ਸੁੱਟ ਦਿੱਤਾ| ਉਸ ਦੀ ਮਾਤਾ ਵੀ ਉਸ ਦੇ ਨਾਲ ਸੌ ਰਹੀ ਸੀ ਜਿਸ ਕਾਰਨ ਉਹ ਵੀ ਇਸਦਾ ਸ਼ਿਕਾਰ ਹੋ ਗਈ| ਇਸ ਮੌਕੇ ਬੀਬੀ ਰਾਮੂੰਵਾਲੀਆ ਨੇ ਪਰਿਵਾਰ ਦੀ ਮਾਲੀ ਮੱਦਦ ਵੀ ਕੀਤੀ| ਉਹਨਾਂ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵਿਅਕਤੀ ਸਮਾਜ ਵਿੱਚ ਕਿਸੇ ਹੋਰ ਧੀ ਦੀ ਜਿੰਦਗੀ ਤਬਾਹ ਨਾ ਕਰ ਸਕੇ| ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਤੇਜ਼ਾਬ ਤੇ ਹੋਰ ਅਜਿਹੇ ਭਿਆਨਕ ਕੈਮੀਕਲਾਂ ਦੀ ਵਿਕਰੀ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ|
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਅਜਿਹੀਆਂ ਪੀੜਤ ਲੜਕੀਆਂ ਦੀ ਹਰ ਤਰ੍ਹਾ ਦੀ ਮੱਦਦ ਲਈ ਤਿਆਰ ਹੈ| ਉਹਨਾਂ ਪਹਿਲਾ ਵੀ ਤੇਜ਼ਾਬ ਪੀੜਤ ਲੜਕੀਆਂ ਨੂੰ ਇਨਸਾਫ ਦਿਵਾਉਣ ਲਈ ਹਰ ਤਰ੍ਹਾ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਇਸ ਲੜਕੀ ਦੀ ਵੀ ਹਰ ਸੰਭਵ ਮੱਦਦ ਕੀਤੀ ਜਾਵੇਗੀ| ਇਸ ਮੌਕੇ ਸ: ਕੁਲਦੀਪ ਸਿੰਘ ਬੈਰੋਪੁਰ ਸੱਕਤਰ ਹੈਲਪਿੰਗ ਹੈਪਲੈਸ, ਸਿਵ ਕੁਮਾਰ ਸਲਾਹਕਾਰ, ਤਨਬੀਰ ਸਿੰਘ ਤੇ ਬਲਰੀਤ ਸਿੰਘ ਹਾਜਰ ਸਨ|

Leave a Reply

Your email address will not be published. Required fields are marked *