ਨਾਭਾ : ਮਾਲ ਗੱਡੀ ਦਾ ਇੰਜਣ ਖਰਾਬ ਹੋਣ ਕਾਰਨ ਦੋ ਘੰਟੇ ਖੱਜਲ-ਖੁਆਰ ਹੋਏ ਯਾਤਰੀ

ਨਾਭਾ, 8 ਫਰਵਰੀ (ਸ.ਬ.) ਨਾਭਾ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰੀ ਤੇ ਕੋਲਿਆਂ ਦੀ ਭਰੀ ਮਾਲ ਗੱਡੀ ਦਾ ਇੰਜਣ ਖਰਾਬ ਹੋਣ ਕਾਰਨ ਲਗਭਗ ਦੋ ਘੰਟੇ ਪ੍ਰਭਾਵਿਤ ਹੋਈ ਰੇਲ ਆਵਾਜਾਈ ਕਰਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਨਾਭਾ ਰੇਲ ਟ੍ਰੈਕ ਸਿੰਗਲ ਹੋਣ ਕਰਕੇ ਗੰਗਾ ਨਗਰ ਤੋਂ ਹਰਿਦੁਆਰ ਜਾਣ ਵਾਲੀ ਟ੍ਰੇਨ ਅਤੇ ਅੰਬਾਲਾ ਤੋਂ ਬਠਿੰਡਾ ਜਾਣ ਵਾਲੀਆਂ ਦੋਵੇਂ ਗੱਡੀਆਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ| ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਲਗਭਗ ਦੋ ਘੰਟੇ ਖੱਜਲ-ਖੁਆਰ ਹੋਣਾ ਪਿਆ|
ਇਸ ਦੌਰਾਨ ਰੇਲ ਵਿਭਾਗ ਵਲੋਂ ਪਟਿਆਲੇ ਤੋਂ ਇੰਜਣ ਲਿਆ ਕੇ ਖਰਾਬ ਇੰਜਣ ਨੂੰ ਟੋਚਨ ਲਗਾ ਕੇ ਨਾਭਾ ਰੇਲਵੇ ਸਟੇਸ਼ਨ ਤੇ ਲਿਆਂਦਾ ਗਿਆ ਅਤੇ ਰੇਲਵੇ ਲਾਈਨ ਕਲੀਅਰ ਹੋਣ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ|

Leave a Reply

Your email address will not be published. Required fields are marked *