ਨਾਭਾ ਵਿੱਚ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵਿੱਚ 1 ਦੀ ਮੌਤ, 2 ਵਿਦਿਆਰਥੀ ਜ਼ਖਮੀ

ਨਾਭਾ, 13 ਨਵੰਬਰ (ਸ.ਬ.) ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ਵਿੱਚ ਲਗਾਤਾਰ  ਵਾਧਾ ਹੁੰਦਾ ਜਾ ਰਿਹਾ ਹੈ| ਇਨ੍ਹਾਂ ਹਾਦਸਿਆਂ ਵਿੱਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ| ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਅੱਜ ਨਾਭਾ ਵਿੱਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ. ਏ. ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਸਕੂਲ ਵੈਨ ਨਾਲ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ ਵਿੱਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ| ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ|

Leave a Reply

Your email address will not be published. Required fields are marked *