ਨਾਮਜਦਗੀਆਂ ਦੇ ਪਹਿਲੇ ਦਿਨ ਮੇਅਰ ਕੁਲਵੰਤ ਸਿੰਘ ਦੇ ਆਜਾਦ ਗਰੁੱਪ ਨੇ ਭਰੇ ਪਰਚੇ ਮੁਹਾਲੀ ਵਿੱਚ ਪਹਿਲੇ ਦਿਨ 70 ਉਮੀਦਵਾਰਾਂ ਵਲੋਂ ਕਾਗਜ ਦਾਖਿਲ, ਖਰੜ ਵਿੱਚ ਦੋ ਨਾਮਜਦਗੀਆਂ

ਐਸ.ਏ.ਐਸ ਨਗਰ, 30 ਜਨਵਰੀ (ਸ਼ਬy) ਨਗਰ ਨਿਗਮ ਚੋਣਾਂ ਦੇ ਅਮਲ ਦੀ ਰਸਮੀ ੪ੁਰੂਆਤ ਹੋ ਗਈ ਹੈ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਅੱਜ ਤੋਂ ਨਾਮਜਦਗੀਆਂ ਦਾਖਿਲ ਕਰਨ ਦਾ ਅਮਲ ਵੀ ਆਰੰਭ ਦਿੱਤਾ ਗਿਆ ਹੈ। ਇਸ ਦੌਰਾਨ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਵਲੋਂ ਅੱਜ ਆਪਣੇ ਨਾਮਜਦਗੀ ਪੱਤਰ ਦਾਖਿਲ ਕਰ ਦਿੱਤੇ ਗਏ ਹਨ।

ਮੁਹਾਲੀ ਵਿੱਚ ਵਾਰਡ ਨੰਬਰ 1 ਤੋਂ 25 ਤਕ ਦੇ ਵਾਰਡਾਂ ਦੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਐਸ ਡੀ ਐਮ ਦਫਤਰ ਵਿੱਚ ਭਰੇ ਜਾ ਰਹੇ ਹਨ ਜਦੋਂਕਿ ਵਾਰਡ ਨੰਬਰ 26 ਤੋਂ 50 ਤਕ ਦੇ ਉਮੀਦਵਾਰਾਂ ਵਲੋਂ ਫੇ੭ 11 ਦੇ ਨਾਲ ਲੱਗਦੇ ਪੰਜਾਬ ਮੰਡੀਕਰਨ ਬੋਰਡ ਦੇ ਦਫਤਰ ਵਿੱਚ ਪਰਚੇ ਦਾਖਿਲ ਕੀਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀਕਰਨ ਬੋਰਡ ਦੇ ਦਫਤਰ ਵਿੱਚ ਅੱਜ ਦੁਪਹਿਰ ਤਿੰਨ ਵਜੇ ਤਕ ਕੁਲ 36 ਨਾਮਜਦਗੀ ਪੱਤਰ ਦਾਖਿਲ ਕੀਤੇ ਗਏ ਸਨ ਜਦੋਂਕਿ ਐਸ ਡੀ ਐਮ ਦਫਤਰ ਵਿੱਚ 34ਨਾਮਜਦਗੀ ਪੱਤਰ ਦਾਖਿਲ ਹੋਏ।

ਖਰੜ, 30 ਜਨਵਰੀ (੪ਮਿੰਦਰ ਸਿੰਘ) ਖਰੜ ਨਗਰ ਕੌਂਸਲ ਦੀਆਂ ਚੋਣਾਂ ੯ ਲੈ ਕੇ ਨਾਮਜਦਗੀਆਂ ਭਰਨ ਦਾ ਪਹਿਲਾ ਦਿਨ ਅੱਜ ਬਹੁਤ ਹੀ ਠੰਢਾ ਰਿਹਾ। ਅੱਜ ਐਸ਼ਡੀyਐਮy ਦਫਤਰ ਵਿੱਚ ਸਿਰਫ ਦੋ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਦਾਖਿਲ ਕੀਤੀਆਂ ਗਈਆਂ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ਼ਡੀyਐਮy ਖਰੜ ਸ੍ਰੀ ਹਿਮਾਂ੪ੂ ਜੈਨ ਨੇ ਕਿਹਾ ਕਿ ਉਨ੍ਹਾਂ ਵਲੋਂ ਮੁੰਕਮਲ ਤਿਆਰੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿ੪ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਨਾਮਜਦਗੀ ਪੱਤਰ ਲਏ ਜਾ ਰਹੇ ਹਨ ਅਤੇ ਨਾਮਜਦਗੀਆਂ ਭਰਨ ਵਾਲੇ ਉਮੀਦਵਾਰਾਂ ੯ ਚੋਣਾਂ ਸੰਬਧੀ ਦਿ੪ਾ ਨਿਰਦੇ੪ਾਂ ਦੀ ਕਾਪੀ ਵੀ ਦਿੱਤੀ ਜਾ ਰਹੀ ਰੁ। ਇਸਦੇ ਨਾਲ ਹੀ ਉਮੀਦਵਾਰਾਂ ੯ ਆਪਣੇ ਵਾਰਡਾਂ ਵਿੱਚ ੪ਾਂਤੀ ਪੂਰਵਕ ਪ੍ਰਚਾਰ ਕਰਨ ਦੀ ਹਦਾਇਤ ਵੀ ਦਿੱਤੀ ਜਾ ਰਹੀ ਹੈ।

Leave a Reply

Your email address will not be published. Required fields are marked *