ਨਾਮਜਦਗੀ ਭਰਨ ਦੇ ਆਖਰੀ ਦਿਨ ਅੱਜ ਮੁਹਾਲੀ ਤੋਂ 9 ਉਮੀਦਵਾਰਾਂ ਅਤੇ ਇੱਕ ਕਵਰਿੰਗ ਉਮੀਦਵਾਰ ਨੇ ਕਾਗਜ ਦਾਖਲ ਕੀਤੇ

ਐਸ.ਏ.ਐਸ.ਨਗਰ,18 ਜਨਵਰੀ (ਸ.ਬ.) ਵਿਧਾਨਸਭਾ ਚੋਣਾਂ ਲਈ ਨਾਮ ਦਾਖਿਲ ਕਰਨ ਦੇ ਆਖਰੀ ਦਿਨ ਅੱਜ ਸਥਾਨਕ ਸੈਕਟਰ-76 ਵਿੱਚ ਜਿਲ੍ਹਾ ਪ੍ਰਸ਼ਾਸਕੀ ਕਾਂਪਲੈਕਸ ਵਿੱਚ ਕਾਫੀ ਰੌਣਕ ਰਹੀ ਅਤੇ ਅੱਜ 9 ਉਮੀਦਵਾਰਾਂ ਅਤੇ ਇੱਕ ਕਵਰਿੰਗ ਉਮੀਦਵਾਰ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਿਲ ਕੀਤੇ ਗਏ| ਇਸ ਤੋਂ ਪਹਿਲਾਂ ਵੀ ਕੁੱਲ 10 ਉਮੀਦਵਾਰਾਂ ਵੱਲੋਂ ਕਾਗਜ ਦਾਖਿਲ ਕੀਤੇ ਜਾ ਚੁੱਕੇ ਹਨ| ਅੱਜ ਪਰਚੇ ਭਰਨ ਵਾਲੇ ਉਮੀਦਵਾਰਾਂ ਵਿੱਚੋਂ ਇੱਕ ਅਜਿਹਾ ਹੈ ਜਿਸ ਵੱਲੋਂ ਇੱਕ ਦਿਨ ਪਹਿਲਾਂ ਵੀ ਆਪਣੇ ਕਾਗਜ ਦਾਖਿਲ ਕੀਤੇ ਗਏ ਸਨ ਅਤੇ ਇਸ ਲਿਹਾਜ ਨਾਲ ਇਸ ਵਾਰ ਮੁਹਾਲੀ ਹਲਕੇ ਤੋਂ ਕੁੱਲ 18 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਿਲ ਕੀਤੇ ਗਏ ਹਨ|
ਮੁਹਾਲੀ ਵਿਧਾਨਸਭਾ ਹਲਕੇ ਦੀ ਰਿਟਰਨਿੰਗ ਅਫਸਰ ਅਤੇ ਐਸ ਡੀ ਐਮ ਮੁਹਾਲੀ ਸ੍ਰੀਮਤੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਅੱਜ ਆਪਣਾ  ਪੰਜਾਬ ਪਾਰਟੀ ਦੇ ਉਮੀਦਵਾਰ ਸ੍ਰ. ਮਹਿੰਦਰਪਾਲ ਸਿੰਘ, ਉਹਨਾਂ ਦੀ ਕਵਰਿੰਗ ਉਮੀਦਵਾਰ ਸ੍ਰੀਮਤੀ ਚਰਨਜੀਤ ਕੌਰ, ਹਿੰਦੁਸਤਾਨ ਸ਼ਿਵਸੈਨਾ ਦੇ ਉਮੀਦਵਾਰ ਅਮਿਤ ਸ਼ਰਮਾ, ਰਿਟਾ. ਪੀ.ਸੀ.ਐਸ.ਅਧਿਕਾਰੀ ਸ੍ਰੀ ਪਰਮਜੀਤ ਸਿੰਘ, ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ ਸ੍ਰੀ ਨਵੀਨ ਕੁਮਾਰ, ਸ੍ਰੀ ਸ਼ੁਭਮ ਸ਼ਰਮਾ ਆਜ਼ਾਦ, ਸ੍ਰੀ ਕੁਲਜੀਤ ਸਿੰਘ ਆਜ਼ਾਦ, ਤ੍ਰਿਣਮੂਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਜਸਵਿੰਦਰ ਸਿੰਘ, ਸ੍ਰੀ ਕਿਸ਼ੋਰ ਸ਼ਰਮਾ ਆਜ਼ਾਦ ਅਤੇ ਸ੍ਰੀਮਤੀ ਕਮਲਜੋਤ ਕੌਰ ਆਜ਼ਾਦ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਜਾਰੀ ਕੀਤੇ ਗਏ ਹਨ|
ਉਹਨਾਂ ਦੱਸਿਆ ਕਿ ਭਲਕੇ ਇਹਨਾਂ ਨਾਮਜਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਮੀਦਵਾਰ 21 ਜਨਵਰੀ ਤੱਕ ਨਾਮ ਵਾਪਸ ਲੈ            ਸਕਣਗੇ| 21 ਜਨਵਰੀ ਨੂੰ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ ਜਦੋਂ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਇਹਨਾਂ ਪਾਰਟੀਆਂ ਦੇ ਰਜਿਸਟਰਡ ਨਿਸ਼ਾਨਾਂ ਉੱਤੇ ਚੋਣ ਲੜਣਗੇ|
ਤ੍ਰਿਣਮੂਲ ਕਾਂਗਰਸ ਵੱਲੋਂ ਨਾਮਜ਼ਦਗੀ ਪੱਤਰ ਭਰਨ ਵਾਲੇ ਸ੍ਰ. ਜਸਵਿੰਦਰ ਸਿੰਘ ਕਾਕਾ ਪੁਰਾਣੇ ਕਾਂਗਰਸੀ ਹਨ ਅਤੇ ਉਹ ਕਾਂਗਰਸ ਪਾਰਟੀ ਦੇ ਮੁਹਾਲੀ ਬਲਾਕ ਦੇ ਪ੍ਰਧਾਨ ਰਹਿ ਚੁੱਕੇ ਹਨ| ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖਿਲ ਕਰਨ ਵਾਲੇ ਸ੍ਰ. ਕੁਲਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਪਿੰਡ ਮੁਹਾਲੀ ਤੋਂ ਕੌਂਸਲਰ ਰਹਿ ਚੁੱਕੇ                   ਹਨ|

Leave a Reply

Your email address will not be published. Required fields are marked *