ਨਾਰਵੇ ਦੇ ਮੰਤਰੀ ਨੇ ਪਤਨੀ ਦੇ ਕਰੀਅਰ ਲਈ ਛੱਡਿਆ ਅਹੁਦਾ, ਲੋਕਾਂ ਨੇ ਕੀਤੀਆਂ ਸਿਫਤਾਂ

ਓਸਲੋ, 1 ਸਤੰਬਰ (ਸ.ਬ.) ਨਾਰਵੇ ਦੇ ਟਰਾਂਸਪੋਰਟ ਮੰਤਰੀ ਨੇ ਆਪਣੀ ਪਤਨੀ ਦੇ ਕਰੀਅਰ ਦੀ ਖਾਤਰ ਆਪਣਾ ਅਹੁਦਾ ਛੱਡਣ ਦਾ ਫੈਸਲਾ ਲਿਆ ਹੈ| ਦਰਅਸਲ ਉਨ੍ਹਾਂ ਦੀ ਪਤਨੀ ਇਕ ਸਾਲ ਲਈ ਅਮਰੀਕਾ ਵਿਚ ਬੱਚਿਆਂ ਦੇ ਹਸਪਤਾਲ ਵਿੱਚ ਨੌਕਰੀ ਕਰਨ ਜਾ ਰਹੀ ਹੈ| ਟਰਾਂਸਪੋਰਟ ਮੰਤਰੀ ਕੇਤਿਲ ਸੋਲਵਿਕ-ਓਲਸੇਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਤਰੀ ਦੇ ਤੌਰ ਉਤੇ ਕੰਮ ਕਰਨਾ ਮੇਰੇ ਲਈ ਬਹੁਤ ਸ਼ਾਨਦਾਰ ਰਿਹਾ, ਹਾਲਾਂਕਿ ਮੈਂ ਪੂਰੀ ਜ਼ਿੰਦਗੀ ਬਤੌਰ ਮੰਤਰੀ ਕੰਮ ਕਰ ਸਕਦਾ ਸੀ ਪਰ ਜੀਵਨਸਾਥੀ ਦੇ ਰੂਪ ਵਿਚ ਪਤਨੀ ਟੋਨ ਸੋਲਵਿਕ-ਓਲਸੇਨ ਦਾ ਕਰੀਅਰ ਵੀ ਮੇਰੇ ਲਈ ਅਹਿਮ ਹੈ ਅਤੇ ਮੈਂ ਇਸ ਵਿੱਚ ਉਸ ਦਾ ਪੂਰਾ ਸਹਿਯੋਗ ਦੇਣਾ ਚਾਹੁੰਦਾ ਹਾਂ|
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਉਸ ਚੌਰਾਹੇ ਉਤੇ ਖੜ੍ਹਾ ਹਾਂ, ਜਿੱਥੇ ਸੁਪਨੇ ਪੂਰੇ ਕਰਨ ਦੀ ਵਾਰੀ ਮੇਰੀ ਪਤਨੀ ਦੀ ਹੈ|
ਸਾਲ 2013 ਤੋਂ ਉਹ ਮੰਤਰੀ ਦੇ ਅਹੁਦੇ ਉਤੇ ਰਹੇ ਹਨ| ਇੱਥੇ ਦੱਸ ਦੇਈਏ ਕਿ ਲਿੰਗੀ ਸਮਾਨਤਾ ਦੇ ਮਾਮਲੇ ਵਿਚ ਨਾਰਵੇ ਦੁਨੀਆ ਭਰ ਵਿੱਚ ਆਈਸਲੈਂਡ ਤੋਂ ਬਾਅਦ ਦੂਜੇ ਨੰਬਰ ਉਤੇ ਆਉਂਦਾ ਹੈ| ਦੂਜੇ ਪਾਸੇ ਮੰਤਰੀ ਦੇ ਇਸ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਲੋਕਾਂ ਵਲੋਂ ਚੰਗੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ| ਲੋਕਾਂ ਨੇ ਉਨ੍ਹਾਂ ਦੇ ਫੈਸਲੇ ਨੂੰ ਸਕਾਰਾਤਮਕ ਪ੍ਰਤੀਕ੍ਰਿਆ ਦਿੱਤੀ ਹੈ| ਟਵਿੱਟਰ ਉੱਤੇ ਲੋਕਾਂ ਨੇ ‘ਸਤਿਕਾਰਯੋਗ’ ਅਤੇ ‘ਚੰਗੀ ਉਦਾਹਰਣ’ ਦੱਸਿਆ ਹੈ| ਇਸ ਦੇ ਨਾਲ ਹੀ ਲੋਕਾਂ ਨੇ ਮੰਤਰੀ ਦੇ ਇਸ ਫੈਸਲੇ ਨੂੰ ਲਿੰਗੀ ਸਮਾਨਤਾ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਦੱਸਿਆ ਹੈ|

Leave a Reply

Your email address will not be published. Required fields are marked *