ਨਾਰੀ ਹਿੰਸਾ ਮੁਕਤ ਭਾਰਤ ਅਭਿਆਨ ਸਬੰਧੀ ਪ੍ਰੋਗਰਾਮ ਆਯੋਜਿਤ

ਐਸ.ਏ ਐਸ ਨਗਰ, 7 ਦਸੰਬਰ (ਸ.ਬ.) ਨਾਰੀ ਵਿਰੁੱਧ ਹਿੰਸਾ ਸਮਾਜ ਵਿਚ ਅਭਿਸ਼ਾਪ ਹੈ ਅਤੇ ਇਸਨੂੰ ਰੋਕਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ| ਇਹ ਗੱਲ ਡਾ. ਜਸਵਿੰਦਰ ਕੌਰ, ਵਾਇਸ ਪ੍ਰਿੰਸੀਪਲ , ਸਰਕਾਰੀ ਕਾਲਜ, ਮੁਹਾਲੀ ਨੇ ਅੱਜ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਦੀ ਮੁਹਾਲੀ ਬਰਾਂਚ ਵਲੋਂ ਸਰਕਾਰੀ ਕਾਲਜ ਵਿੱਚ ਆਯੋਜਿਤ ਇਸਤਰੀ ਹਿੰਸਾ ਮੁਕਤ ਭਾਰਤ ਅਭਿਆਨ ਤਹਿਤ ਪ੍ਰੋਗਰਾਮ ਦਾ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਇਸ ਕੰਮ ਵਿੱਚ ਅਹਿਮ ਰੋਲ ਨਿਭਾ ਸਕਦੀਆਂ ਹਨ|
ਇਸ ਅਭਿਆਨ ਤਹਿਤ ਹਸਤਾਖਰ ਮੁਹਿੰਮ, ਹੈਲਥ ਕੈਂਪ ਅਤੇ ਡਾਕੂਮੈਂਟਰੀ ਦੇ ਪ੍ਰਦਰਸ਼ਨ ਦੇ ਨਾਲ ਨਾਲ ਹਿੰਸਾ ਨੂੰ ਰੋਕਣ ਲਈ ਸਹੁੰ ਚੁੱਕ ਮੁਹਿੰਮ ਦਾ ਆਯੋਜਨ ਕੀਤਾ ਗਿਆ| ਕਾਲਜ ਦੇ ਵਿਦਿਆਰਥੀਆਂ ਨੇ ਉਪਰੋਕਤ ਵਿਸ਼ੇ ਤੇ ਅਧਾਰਿਤ ਰੰਗੋਲੀ ਵੀ ਬਣਾਈ| ਇਸ ਮੌਕੇ ਡਾ: ਪ੍ਰਭਜੋਤ ਕੌਰ ਗਿੱਲ, ਪ੍ਰੋ. ਸੁਨਿਤ, ਰਾਜੇਸ਼ ਕੁਮਾਰ, ਹਰਿੰਦਰਪਾਲ ਸਿੰਘ, ਹਰਸ਼ ਬਾਲਾ ਨੇ ਵੀ ਵਿਚਾਰ ਪੇਸ਼ ਕੀਤੇ|

Leave a Reply

Your email address will not be published. Required fields are marked *