ਨਾਲੇਜ ਪਾਵਰ ਬਣਨ ਵੱਲ ਲਗਾਤਾਰ ਅਗੇ ਵੱਧ ਰਿਹਾ ਹੈ ਭਾਰਤ

ਅੰਤਰਰਾਸ਼ਟਰੀ ਬੌਧਿਕ ਜਾਇਦਾਦ (ਆਈਪੀ) ਸੂਚਕਾਂਕ ਵਿੱਚ ਭਾਰਤ ਅੱਠ ਸਥਾਨਾਂ ਦੀ ਛਲਾਂਗ ਦੇ ਨਾਲ 36ਵੇਂ ਸਥਾਨ ਤੇ ਪਹੁੰਚ ਗਿਆ ਹੈ| ਪਿਛਲੇ ਸਾਲ ਉਹ 44ਵੇਂ ਸਥਾਨ ਤੇ ਸੀ| ਇਹ ਸੂਚਕਾਂਕ ਅਮਰੀਕੀ ਚੈਂਬਰ ਆਫ ਕਾਮਰਸ ਦੇ ‘ਗਲੋਬਲ ਇੰਟੇਲੇਕਚੁਅਲ ਪ੍ਰਾਪਰਟੀ ਸੇਂਟਰ’ (ਜੀਆਈਪੀਸੀ) ਵੱਲੋਂ ਜਾਰੀ ਕੀਤਾ ਜਾਂਦਾ ਹੈ ਅਤੇ ਇਸਦੇ ਰਾਹੀਂ ਵੱਖਰੇ ਦੇਸ਼ਾਂ ਦੇ ਰਚਨਾਤਮਕ ਅਤੇ ਖੋਜ ਮਾਹੌਲ ਦਾ ਅੰਦਾਜਾ ਮਿਲਦਾ ਹੈ| ਜੀਆਈਪੀਸੀ ਨੇ ਇਸ ਵਾਰ ਇਸਦੇ ਲਈ 45 ਮਾਨਕਾਂ ਦੇ ਆਧਾਰ ਤੇ 50 ਅਰਥ ਵਿਵਸਥਾਵਾਂ ਦਾ ਮੁਲਾਂਕਨ ਕੀਤਾ, ਜਿਸਦੇ ਆਧਾਰ ਤੇ ਤਿਆਰ ਰਿਪੋਰਟ ‘ਇੰਸਪਾਇਰਿੰਗ ਟੁਮਾਰੋ’ ਵਿੱਚ ਕਿਹਾ ਗਿਆ ਹੈ ਕਿ ਇਹਨਾਂ 50 ਦੇਸ਼ਾਂ ਵਿੱਚ ਇੱਕ ਸਾਲ ਦੇ ਅੰਦਰ ਸਭ ਤੋਂ ਜ਼ਿਆਦਾ ਸੁਧਾਰ ਭਾਰਤ ਦੀ ਹਾਲਤ ਵਿੱਚ ਆਇਆ ਹੈ|
ਜੀਆਈਪੀਸੀ ਦੇ ਮਾਨਕਾਂ ਵਿੱਚ ਪੇਟੇਂਟ, ਕਾਪੀਰਾਇਟ ਅਤੇ ਵਪਾਰ ਗੁਪਤ ਦੀ ਹਿਫਾਜ਼ਤ ਆਦਿ ਸ਼ਾਮਿਲ ਹਨ| ਕਿਸੇ ਵਿਅਕਤੀ ਅਤੇ ਸੰਸਥਾ ਵੱਲੋਂ ਲਿਖੀ ਜਾਂ ਬਣਾਈ ਗਈ ਕੋਈ ਰਚਨਾ, ਸੰਗੀਤ, ਸਾਹਿਤਕ ਕ੍ਰਿਆ, ਕਲਾ, ਖੋਜ, ਨਾਮ ਅਤੇ ਡਿਜਾਇਨ ਆਦਿ ਉਸ ਵਿਅਕਤੀ ਅਤੇ ਸੰਸਥਾ ਦੀ ‘ਬੌਧਿਕ ਜਾਇਦਾਦ ‘ ਕਹਾਉਂਦੀ ਹੈ | ਆਪਣੀਆਂ ਇਹਨਾਂ ਕ੍ਰਿਤੀਆਂ ਤੇ ਸਿਰਜਕ ਵਿਅਕਤੀ ਅਤੇ ਸੰਸਥਾ ਦੇ ਅਧਿਕਾਰ ਨੂੰ ‘ਬੌਧਿਕ ਜਾਇਦਾਦ ਅਧਿਕਾਰ’ ਕਿਹਾ ਜਾਂਦਾ ਹੈ| ਇਸਦਾ ਇੱਕ ਪਹਿਲੂ ਰਚਨਾਤਮਕ ਹੈ ਤਾਂ ਦੂਜਾ ਵਾਣਿਜਿਕ ਜਾਂ ਉਦਯੋਗਕ| ਰਚਨਾਤਮਕ ਕੰਮਾਂ ਲਈ ਕਾਪੀਰਾਈਟ ਦਾ ਅਧਿਕਾਰ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਹੋਰ ਉਸਨੂੰ ਆਪਣੇ ਨਾਮ ਨਾਲ ਚਲਨ ਵਿੱਚ ਨਾ ਲਿਆ ਸਕੇ| ਵਪਾਰਕ ਉਦੇਸ਼ ਨਾਲ ਕੀਤੇ ਗਏ ਕਿਸੇ ਖੋਜ ਕਾਰਜ ਨੂੰ ਇਹ ਅਧਿਕਾਰ ਪੇਟੇਂਟ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਦੂਜਾ ਉਸਦੀ ਵਰਤੋਂ ਖੋਜੀ ਦੀ ਆਗਿਆ ਦੇ ਬਿਨਾਂ ਨਾ ਕਰ ਸਕੇ|
ਸਭ ਤੋਂ ਪਹਿਲਾਂ ਪੰਜ ਸੌ ਈਸਾ ਪੂਰਬ ਵਿੱਚ ਯੂਨਾਨ ਵਿੱਚ ਕਿਤਾਬਾਂ ਖਰੀਦਣ – ਵੇਚਣ ਲਈ ਬੌਧਿਕ ਜਾਇਦਾਦ ਦਾ ਇਸਤੇਮਾਲ ਕੀਤਾ ਗਿਆ ਸੀ| ਬਾਅਦ ਵਿੱਚ ਪੰਦਰਵੀਂ ਸ਼ਦੀ ਵਿੱਚ ਯੂਰਪ ਵਿੱਚ ਗਿਆਨ ਅਤੇ ਵਿਚਾਰ ਨੂੰ ਇਹ ਅਧਿਕਾਰ ਦੇਣ ਦਾ ਸਿੱਧਾਂਤ ਸਾਹਮਣੇ ਆਇਆ| ਭਾਰਤ 1999 ਵਿੱਚ ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਦੇ ਰੂਪ ਵਿੱਚ ਟ੍ਰਿਪਸ ਸਮਝੌਤੇ ਵਿੱਚ ਸ਼ਾਮਿਲ ਹੋਇਆ ਅਤੇ ਇਸਦੇ ਅੰਤਰਰਾਸ਼ਟਰੀ ਨਿਯਮ-ਕਾਨੂੰਨਾਂ ਦਾ ਹਿੱਸਾ ਬਣਿਆ| ਹਾਲ ਤੱਕ ਦੇਸ਼ ਵਿੱਚ ਖੋਜ ਦਾ ਮਾਹੌਲ ਕਾਫੀ ਕਮਜੋਰ ਸੀ| ਦਵਾਈ ਅਤੇ ਕਈ ਹੋਰ ਖੇਤਰਾਂ ਵਿੱਚ ਅਸੀਂ ਦੂਸਰਿਆਂ ਦੀ ਖੋਜੀ ਤਕਨੀਕ ਅਤੇ ਪ੍ਰਕ੍ਰਿਆਵਾਂ ਵਿੱਚ ਹੇਰ – ਫੇਰ ਕਰਕੇ ਹੀ ਕੰਮ ਚਲਾ ਰਹੇ ਸੀ| ਪਰ ਹੁਣ ਆਈਟੀ ਅਤੇ ਹੋਰ ਖੇਤਰਾਂ ਵਿੱਚ ਮੌਲਕ ਕਾਢਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ|
2016 ਦੀ ਰਾਸ਼ਟਰੀ ਬੌਧਿਕ ਜਾਇਦਾਦ ਨੀਤੀ ਤੋਂ ਬਾਅਦ ਇਹਨਾਂ ਵਿੱਚ ਖਾਸ ਤੌਰ ਤੋਂ ਤੇਜੀ ਆਈ ਹੈ, ਜਿਸ ਨੂੰ ਜੀਆਈਪੀਸੀ ਦੇ ਉਪ-ਪ੍ਰਧਾਨ ਪੈਟਰਿਕ ਕਿਲਬਰਾਇਡ ਨੇ ਵੀ ਦਰਸਾਇਆ ਹੈ| ਦੇਸ਼ ਵਿੱਚ ਤਕਨੀਕ ਦੇ ਖੇਤਰ ਵਿੱਚ ਅਧਿਆਪਨ ਦੇ ਕਈ ਪ੍ਰੋਗਰਾਮ ਚਲਾਏ ਗਏ ਹਨ | ਆਈਪੀ ਨੂੰ ਲੈ ਕੇ ਜਾਗਰੂਕਤਾ ਵਧਾਉਣ ਲਈ ਕਈ ਵਰਕਸ਼ਾਪ ਵੀ ਆਯੋਜਿਤ ਕੀਤੇ ਗਏ ਹਨ| ਕੁੱਝ ਅਹਿਮ ਸੁਧਾਰ ਹੋਏ ਹਨ, ਜਿਵੇਂ ਡਬਲਿਊਆਈਪੀਓ ਇੰਟਰਨੈਟ ਸੰਧੀਆਂ, ਜੋ ਛੋਟੇ ਕੰਮ-ਕਾਜ ਨਾਲ ਸਬੰਧਿਤ ਹਨ| ਇਹਨਾਂ ਕਦਮਾਂ ਨਾਲ ਜਾਂਚ ਆਧਾਰਿਤ ਉਦਯੋਗਾਂ ਵਿੱਚ ਭਾਰਤ ਦਾ ਦਖਲ ਵਧਿਆ ਹੈ| ਠੀਕ ਅਰਥਾਂ ਵਿੱਚ ਨਾਲੇਜ ਪਾਵਰ ਬਨਣ ਲਈ ਸਾਨੂੰ ਇਸ ਦਿਸ਼ਾ ਵਿੱਚ ਅੱਗੇ ਵਧਨਾ ਪਵੇਗਾ|
ਵਰਿੰਦਰ ਕੁਮਾਰ

Leave a Reply

Your email address will not be published. Required fields are marked *