ਨਾਸਾ ਦੀ ਮਹਿਲਾ ਪੁਲਾੜ ਯਾਤਰੀ ਹੋਰ 3 ਮਹੀਨੇ ਰਹੇਗੀ ਪੁਲਾੜ ਵਿੱਚ, ਬਣਾਏਗੀ ਰਿਕਾਰਡ

ਕੇਪ ਕਨਵੇਰਲ (ਅਮਰੀਕਾ), 6 ਅਪ੍ਰੈਲ (ਸ.ਬ.) ਦੁਨੀਆ ਦੀ ਸਭ ਤੋਂ ਵੱਡੀ ਉਮਰ ਅਤੇ ਸਭ ਤੋਂ ਵਧ ਅਨੁਭਵੀ ਮਹਿਲਾ ਪੁਲਾੜ ਯਾਤਰੀ ਨੂੰ ਹੋਰ ਤਿੰਨ ਮਹੀਨੇ ਲਈ ਪੁਲਾੜ ਵਿੱਚ ਰਹਿਣ ਦਾ ਮੌਕਾ ਮਿਲਿਆ ਹੈ| ਪੁਲਾੜ ਏਜੰਸੀ ਨਾਸਾ ਨੇ ਐਲਾਨ ਕੀਤਾ ਕਿ ਪੁਲਾੜ ਯਾਤਰੀ ਪੈਗੀ ਵ੍ਹਿਟਸਨ ਸਤੰਬਰ ਤੱਕ ਕੌਮਾਂਤਰੀ ਪੁਲਾੜ ਸਟੇਸ਼ਨ ਤੇ ਰਹੇਗੀ| 57 ਸਾਲਾ ਪੁਲਾੜ ਯਾਤਰੀ ਪਿਛਲੇ ਸਾਲ ਨਵੰਬਰ ਵਿੱਚ ਪੁਲਾੜ ਪੁਹੰਚੀ ਸੀ ਅਤੇ ਜੂਨ ਤੱਕ ਉਨ੍ਹਾਂ ਦੇ ਧਰਤੀ ਤੇ ਵਾਪਸ ਪਰਤਣ ਦੀ ਉਮੀਦ ਸੀ|
ਨਾਸਾ ਅਤੇ ਰੂਸੀ ਪੁਲਾੜ ਏਜੰਸੀ ਵਿਚਾਲੇ ਹੋਏ ਇਕ ਸਮਝੌਤੇ ਤਹਿਤ ਉਹ ਅਗਲੇ ਤਿੰਨ ਮਹੀਨੇ ਹੋਰ ਉੱਥੇ ਰਹੇਗੀ| ਪੈਗੀ ਪੁਲਾੜ ਯਾਨ ਸੋਯੂਜ ਦੀ ਇਕ ਖਾਲੀ ਸੀਟ ਦਾ ਲਾਭ           ਚੁੱਕੇਗੀ|
ਉਨ੍ਹਾਂ ਦਾ ਤੀਜਾ ਮਿਸ਼ਨ ਹੁਣ ਲਗਭਗ 10 ਮਹੀਨੇ ਦਾ ਹੋਵੇਗਾ| ਇਸ ਹਫਤੇ ਉਹ ਪੁਲਾੜ ਸਟੇਸ਼ਨ ਕਮਾਂਡਰ ਦਾ ਅਹੁਦਾ ਸੰਭਾਲੇਗੀ| 24 ਅਪ੍ਰੈਲ ਨੂੰ ਉਹ ਪੁਲਾੜ ਵਿੱਚ ਸਭ ਤੋਂ ਵਧ ਸਮੇਂ ਤੱਕ ਰਹਿਣ ਵਾਲੀ ਪੁਲਾੜ ਯਾਤਰੀ ਦਾ ਰਿਕਾਰਡ ਬਣਾਏਗੀ| ਵ੍ਹਿਟਸਨ ਨੇ ਇਸ ਖਬਰ ਦਾ ਸੁਆਗਤ ਕੀਤਾ| ਉਨ੍ਹਾਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੈਂ ਇੱਥੇ ਰਹਿਣਾ ਪਸੰਦ ਕਰਦੀ ਹਾਂ| ਪੁਲਾੜ ਸਟੇਸ਼ਨ ਵਿੱਚ ਰਹਿਣਾ ਅਤੇ ਕੰਮ ਕਰਨਾ ਅਜਿਹਾ ਹੈ, ਜਿੱਥੇ ਮੈਨੂੰ ਲੱਗਦਾ ਹੈ ਕਿ ਮੈਂ ਮਹਾਨ ਯੋਗਦਾਨ ਦੇ ਰਹੀ ਹਾਂ, ਇੱਥੇ ਮੈਂ ਆਪਣੇ ਸਮੇਂ ਦਾ ਹਰ ਪਲ ਕੰਮ ਕਰਨ ਵਿੱਚ ਲਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹਾਂ| ਇੱਥੇ ਤਿੰਨ ਹੋਰ ਮਹੀਨੇ ਰਹਿਣਾ ਮੈਂ ਪਸੰਦ ਕਰਾਂਗੀ|

Leave a Reply

Your email address will not be published. Required fields are marked *