ਨਾਸਾ ਨੇ ਚੰਨ ਦੀ ਸਤਹਿ ਤੇ ਖੋਜਿਆ ਪਾਣੀ, ਮਨੁੱਖੀ ਬਸਤੀਆਂ ਵਸਾਉਣ ਦੀ ਆਸ ਵਧੀ


ਵਾਸ਼ਿੰਗਟਨ, 27 ਅਕਤੂਬਰ (ਸ.ਬ.) ਅਮਰੀਕਾ, ਭਾਰਤ, ਚੀਨ             ਸਮੇਤ ਦੁਨੀਆ ਦੇ ਕਈ ਦੇਸ਼ ਚੰਨ ਤੇ ਜ਼ਿੰਦਗੀ ਦੇ ਸੰਕੇਤਾਂ ਦੀ ਖੋਜ ਕਰ ਰਹੇ ਹਨ| ਹੁਣ ਨਾਸਾ ਨੇ ਚੰਨ ਤੇ ਜੀਵਨ ਨਾਲ ਜੁੜੇ ਇਕ ਰਹੱਸ ਦਾ ਖੁਲਾਸਾ ਕੀਤਾ ਹੈ| ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਨ ਦੀ ਸਤਹਿ ਤੇ ਪਾਣੀ ਦੀ ਖੋਜ ਕੀਤੀ ਹੈ| ਨਾਸਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੰਨ ਦੀ ਸਤਹਿ ਤੇ ਇਹ ਪਾਣੀ ਦੀ ਸੂਰਜ ਦੀਆਂ ਕਿਰਨਾਂ ਪੈਣ ਵਾਲੇ ਇਲਾਕੇ ਵਿਚ ਖੋਜਿਆ ਗਿਆ ਹੈ| ਵੱਡੀ ਖੋਜ ਨਾਲ ਚੰਨ ਤੇ ਮਨੁੱਖੀ ਮਿਸ਼ਨ ਦੇ ਨਵੇਂ ਰਸਤੇ ਖੁੱਲ੍ਹਣ ਦੀ ਸੰਭਾਵਨਾ ਹੈ|
ਨਾਸਾ ਦੇ ਸਟ੍ਰੇਟੋਸਫੀਅਰ ਆਬਜ਼ਰਵੇਟਰੀ ਫੌਰ ਇੰਫ੍ਰਾਰੇਡ ਐਸਟ੍ਰੋਨੌਮੀ (ਸੋਫੀਆ) ਨੇ ਚੰਨ ਦੇ ਸਨਲਿਟ (ਸੂਰਜ ਦੀਆਂ ਕਿਰਨਾਂ ਪੈਣ ਵਾਲੇ ਇਲਾਕੇ) ਸਤਹਿ ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ| ਨਾਸਾ ਦੇ ਮੁਤਾਬਕ, ਸੋਫੀਆ ਨੇ ਕਲੇਵੀਅਸ         ਕ੍ਰੇਟਰ ਵਿਚ ਪਾਣੀ ਦੇ ਅਣੂ 82+ ਦਾ ਪਤਾ ਲਗਾਇਆ ਹੈ| ਕਲੇਵੀਅਸ           ਕ੍ਰੇਟਰ ਚੰਨ ਦੇ ਦੱਖਣੀ ਗੋਲੇ ਵਿਚ ਸਥਿਤ ਧਰਤੀ ਤੋਂ ਦਿਖਾਈ ਦੇਣ ਵਾਲੇ ਸਭ ਤੋਂ ਵੱਡੇ ਕ੍ਰੇਟਰਾਂ ਵਿਚੋਂ ਇਕ ਹੈ| ਪਹਿਲਾਂ ਦੇ ਹੋਏ ਅਧਿਐਨਾਂ ਵਿਚ ਚੰਨ ਦੀ ਸਤਹਿ ਤੇ ਹਾਈਡ੍ਰੋਜਨ ਦੇ ਕੁਝ ਰੂਪਾਂ ਦਾ ਪਤਾ ਚੱਲਿਆ ਸੀ ਪਰ ਪਾਣੀ ਨੂੰ ਪਹਿਲੀ ਵਾਰ ਖੋਜਿਆ ਗਿਆ            ਹੈ|

Leave a Reply

Your email address will not be published. Required fields are marked *