ਨਾਸਾ ਵਲੋਂ ਚੁਣੇ ਗਏ 12 ਨਵੇਂ ਪੁਲਾੜ ਯਾਤਰੀਆਂ ਵਿੱਚ ਇਕ ਭਾਰਤੀ-ਅਮਰੀਕੀ ਸ਼ਾਮਲ

ਹਿਊਸਟਨ, 8 ਜੂਨ (ਸ.ਬ.)  ਨਾਸਾ ਨੇ ਰਿਕਾਰਡ 18,000 ਤੋਂ ਵਧ ਬਿਨੈਕਾਰਾਂ ਵਿੱਚੋਂ ਇਕ ਭਾਰਤੀ-ਅਮਰੀਕੀ ਸਮੇਤ 12 ਨਵੇਂ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਨੂੰ ਧਰਤੀ ਦੇ ਪੰਟਾ ਅਤੇ ਪੁਲਾੜ ਵਿਚ ਮੁਹਿੰਮਾਂ ਲਈ ਟ੍ਰੇਨਿੰਗ ਦਿੱਤੀ ਜਾਵੇਗੀ| ਇਸ ਭਾਰਤੀ-ਅਮਰੀਕੀ ਦਾ ਨਾਂ ਰਾਜਾ ਚਾਰੀ ਹੈ| ਇਸ ਸਮੂਹ ਵਿੱਚ 7 ਪੁਰਸ਼ ਅਤੇ 5 ਔਰਤਾਂ ਸ਼ਾਮਲ ਹਨ| ਨਾਸਾ ਦਾ ਇਹ ਪਿਛਲੇ ਦੋ ਦਹਾਕਿਆਂ ਵਿਚ ਸਭ ਤੋਂ ਵੱਡਾ ਚੋਣ ਸਮੂਹ ਹੈ| ਇਨ੍ਹਾਂ ਲੋਕਾਂ ਦੀ ਚੋਣ 18,300 ਬਿਨੈਕਾਰਾਂ ਵਿੱਚੋਂ ਕੀਤੀ ਗਈ ਹੈ| ਨਾਸਾ ਨੂੰ ਕਿਸੇ ਖੁੱਲ੍ਹੇ ਪੁਲਾੜ ਯਾਤਰੀ ਸੱਦੇ ਦੌਰਾਨ ਪਹਿਲਾਂ ਕਦੇ ਇੰਨੀਆਂ ਬੇਨਤੀਆਂ ਨਹੀਂ ਮਿਲੀਆਂ|  ਪੁਲਾੜ ਯਾਤਰੀ ਦੇ ਤੌਰ ਤੇ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਸਿੱਖਿਆ ਅਤੇ ਅਨੁਭਵ ਸੰਬੰਧੀ ਮਾਪਦੰਡਾਂ ਨੂੰ ਪੂਰਾ ਕਰਨਾ ਸੀ, ਜਿਵੇਂ ਕਿ ਉਨ੍ਹਾਂ ਕੋਲ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਵਿੱਚ ਗਰੈਜੂਏਟ ਦੀ ਡਿਗਰੀ ਜਾਂ ਜੈਟ ਜਹਾਜ਼ ਨੂੰ ਉਡਾਣ ਦਾ 1,000 ਘੰਟਿਆਂ ਦਾ ਅਨੁਭਵ ਹੋਣਾ ਚਾਹੀਦਾ ਹੈ| ਚੁਣੇ ਗਏ ਪੁਲਾੜ ਯਾਤਰੀਆਂ ਨੂੰ ਦੋ ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇਗੀ| ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਮਿਸ਼ਨ ਦੌਰਾਨ ਖੋਜ ਦਾ ਕੰਮ ਸੌਂਪਿਆ ਜਾ ਸਕਦਾ ਹੈ|  ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਨਾਸਾ ਅਧਿਕਾਰੀਆਂ ਨਾਲ ਮਿਲ ਕੇ ਚੁਣੇ ਗਏ ਪੁਲਾੜ ਯਾਤਰੀਆਂ ਦਾ ਐਲਾਨ ਹਿਊਸਟਨ ਵਿੱਚ ਕੀਤਾ| ਪੇਂਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪੁਲਾੜ ਵਿਚ ਨਾਸਾ ਦੇ ਮਿਸ਼ਨ ਪ੍ਰਤੀ ਵਚਨਬੱਧ ਹਨ|

Leave a Reply

Your email address will not be published. Required fields are marked *