ਨਿਆਗਰਾ ਫਾਲਜ਼ ਇਲਾਕੇ ਵਿੱਚ ਮਿਲੀ ਲਾਪਤਾ ਪੰਜਾਬਣ ਦੀ ਲਾਸ਼

ਮਿਸੀਸਾਗਾ, 24 ਅਕਤੂਬਰ (ਸ.ਬ.) ਮਿਸੀਸਾਗਾ ਦੀ ਲਵਪ੍ਰੀਤ ਕੌਰ ਮਾਂਗਟ ਦੀ ਲਾਸ਼ ਨਿਆਗਰਾ ਫਾਲਜ਼ ਇਲਾਕੇ ਵਿੱਚ ਮਿਲੀ ਹੈ| ਉਹ 4 ਅਕਤੂਬਰ ਤੋਂ ਲਾਪਤਾ ਸੀ| ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲਵਪ੍ਰੀਤ ਕੌਰ ਮਾਂਗਟ ਕਿਸੇ ਗੰਭੀਰ ਮੁਸ਼ਕਿਲ ਦਾ ਸਾਹਮਣਾ ਕਰ ਰਹੀ ਸੀ ਤੇ ਲਾਪਤਾ ਹੋਣ ਵਾਲੇ ਦਿਨ ਨਿਆਗਰਾ ਫਾਲਜ਼ ਇਲਾਕੇ ਵਿੱਚ ਗਈ ਸੀ|
26 ਸਾਲ ਦੀ ਲਵਪ੍ਰੀਤ ਕੌਰ ਮਾਂਗਟ ਨੂੰ ਆਖਰੀ ਵਾਰ 4 ਅਕਤੂਬਰ ਨੂੰ ਸਵੇਰੇ 6 ਵਜੇ ਸ਼ੈਲਫੋਰਡ ਤੇ ਵਰਨੌਰ ਡਰਾਈਵ ਇਲਾਕੇ ਵਿੱਚ ਸਥਿਤ ਉਸ ਦੀ ਰਿਹਾਇਸ਼ ਤੇ ਵੇਖਿਆ ਗਿਆ ਸੀ|
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲਵਪ੍ਰੀਤ ਟ੍ਰਾਂਜ਼ਿਟ ਰਾਹੀ ਨਿਆਗਰਾ ਫਾਲਜ਼ ਇਲਾਕੇ ਵੱਲ ਗਈ ਸੀ| ਪੁਲੀਸ ਨੇ ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ| ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇ ਕਿਸੇ ਕੋਲ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 21 ਡਵੀਜ਼ਨ ਕ੍ਰਿਮੀਨਲ            ਇਨਵੈਸ਼ਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ| ਇਸ ਤੋਂ ਇਲਾਵਾ ਪੀਲ ਕ੍ਰਾਈਮ ਸਟੌਪਰਜ਼ ਨੂੰ ਵੀ ਗੁਪਤ ਜਾਣਕਾਰੀ ਦਿੱਤੀ ਜਾ ਸਕਦੀ ਹੈ|

Leave a Reply

Your email address will not be published. Required fields are marked *