ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਰਵਿੰਦਰ ਸਿੰਘ ਭੱਲਾ ਬਣੇ ਪਹਿਲਾ ਸਿੱਖ ਮੇਅਰ

ਹੋਬੋਕੇਨ, 8 ਨਵੰਬਰ (ਸ.ਬ.) ਅਮਰੀਕਾ ਦੇ ਸੂਬੇ ਨਿਊਜਰਜੀ ਵਿਚ ਮੇਅਰ ਅਹੁਦੇ ਦੀਆਂ ਚੋਣਾਂ ਵਿੱਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਭੱਲਾ ਉਰਫ ਰਵੀ ਭੱਲਾ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ| ਨਿਊਜਰਸੀ ਵਿੱਚ ਉਹ ਪਹਿਲਾ ਸਿੱਖ ਮੇਅਰ ਚੁਣਿਆ ਗਿਆ ਹੈ| ਭਾਰਤੀ-ਅਮਰੀਕੀ ਸਿੱਖ ਨੌਜਵਾਨ ਰਵਿੰਦਰ ਭੱਲਾ ਨੇ ਆਪਣੀ ਜਿੱਤ ਤੇ ਖੁਸ਼ੀ ਪ੍ਰਗਟ ਕਰਦੇ ਹੋਇਆਂ ਪਰਿਵਾਰ, ਦੋਸਤਾਂ ਤੇ ਜਿਤਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ| ਉਨ੍ਹਾਂ ਕਿਹਾ ਕਿ ਮੈਂ ਉਸ ਹਰ ਵਿਅਕਤੀ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੇਰੇ ਤੇ, ਮੇਰੇ ਭਾਈਚਾਰੇ, ਸੂਬੇ ਤੇ ਦੇਸ਼ ਤੇ ਆਪਣਾ ਵਿਸ਼ਵਾਸ ਦਿਖਾਇਆ ਹੈ| ਅਸੀਂ ਮਿਲ ਕੇ ਸ਼ਹਿਰ ਦਾ ਵਿਕਾਸ ਕਰਾਂਗੇ ਤੇ ਹਰ ਮੁਸ਼ਕਿਲ ਦਾ ਸਾਹਮਣਾ ਕਰਾਂਗੇ|
ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਰਾਤ ਨੂੰ ਰਵਿੰਦਰ ਭੱਲਾ ਨੂੰ ਅੱਤਵਾਦੀ ਦੱਸ ਕੇ ਉਨ੍ਹਾਂ ਤੇ ਟਿੱਪਣੀ ਕੀਤੀ ਗਈ ਸੀ| ਕਾਰ ਤੇ ਲੱਗੇ ਪੋਸਟਰਾਂ ਤੇ ਲਿਖਿਆ ਸੀ ਆਪਣੇ ਸ਼ਹਿਰ ਵਿਚ ਅੱਤਵਾਦ ਨੂੰ ਹੱਲਾ-ਸ਼ੇਰੀ ਨਾ ਦਿਓ|
ਹਾਲਾਂਕਿ ਰਵਿੰਦਰ ਭੱਲਾ ਨੇ ਇਕ ਬਿਆਨ ਵਿਚ ਇਸ ਦਾ ਜਵਾਬ ਦਿੱਤਾ ਸੀ| ਉਨ੍ਹਾਂ ਕਿਹਾ ਸੀ ਅਸੀਂ ਹੋਬੋਕੇਨ ਵਿਚ ਨਫਰਤ ਨੂੰ ਨਹੀਂ ਜਿੱਤਣ  ਦੇਵਾਂਗੇ| ਇਸ ਮੌਕੇ ਤੇ ਬਸ ਮੈਂ ਇਹ ਹੀ ਕਹਾਂਗਾ ਕਿ ਮੈਂ ਆਪਣੇ ਬੱਚਿਆਂ ਤੇ ਹੋਰ ਭਾਈਚਾਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸ ਕੀਮਤ ਬਾਰੇ ਦੱਸਣਾ ਚਾਹੁੰਦਾ ਹਾਂ ਜਿੱਥੇ ਸਾਡੀ ਪਰਖ ਆਪਣੇ ਚਰਿੱਤਰ ਤੋਂ ਹੁੰਦੀ ਹੈ, ਨਾ ਕਿ ਰੰਗ ਤੋਂ|” ਭਾਰਤੀ ਭਾਈਚਾਰੇ ਵਿੱਚ ਉਨ੍ਹਾਂ ਦੀ ਜਿੱਤ ਨੂੰ ਲੈ ਕੇ ਬਹੁਤ ਖੁਸ਼ੀ ਹੈ|

Leave a Reply

Your email address will not be published. Required fields are marked *