ਨਿਊਯਾਰਕ ਤੋਂ ਦਿੱਲੀ ਜਾ ਰਹੀ ਫਲਾਈਟ ਦੀ ਲੰਡਨ ਵਿੱਚ ਹੋਈ ਐਮਰਜੈਂਸੀ ਲੈਡਿੰਗ

ਨਿਊਯਾਰਕ, 5 ਮਾਰਚ (ਸ.ਬ.) ਯੂਨਾਈਟਿਡ ਏਅਰਲਾਈਨਜ਼ ਦੀ ਨਿਊਯਾਰਕ ਤੋਂ ਦਿੱਲੀ ਜਾ ਰਹੀ ਫਲਾਈਟ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਵੱਲ ਡਾਈਵਰਟ ਕਰ ਕੇ ਐਮਰਜੈਂਸੀ ਲੈਡਿੰਗ ਕਰਵਾਈ ਗਈ| ਜਾਣਕਾਰੀ ਮੁਤਾਬਕ ਫਲਾਈਟ ਵਿਚ ਸਫਰ ਦੌਰਾਨ ਯਾਤਰੀਆਂ ਨੂੰ ਮੈਡੀਕਲ ਸੰਬੰਧੀ ਪਰੇਸ਼ਾਨੀ ਮਹਿਸੂਸ ਹੋਈ, ਜਿਸ ਮਗਰੋਂ ਫਲਾਈਟ ਨੂੰ ਡਾਈਵਰਟ ਕਰ ਕੇ ਉਸ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ| ਜਾਣਕਾਰੀ ਮੁਤਾਬਕ ਬੋਇੰਗ ਬੀ777-200 ਈ. ਆਰ. ਨੂੰ ਹੀਥਰੋ ਹਵਾਈ ਅੱਡੇ ਤੇ ਸਥਾਨਕ ਸਮੇਂ ਮੁਤਾਬਕ 12:06 ਮਿੰਟ ਤੇ ਉਤਾਰਿਆ ਗਿਆ| ਜਹਾਜ਼ ਵਿਚ 266 ਯਾਤਰੀ ਅਤੇ 15 ਚਾਲਕ ਦਲ ਦੇ ਮੈਂਬਰ ਸਨ|
ਫਲਾਈਟ ਨਿਊਯਾਰਕ ਤੋਂ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 9 ਵਜੇ ਰਵਾਨਾ ਹੋਈ ਸੀ ਅਤੇ ਇਸ ਫਲਾਈਟ ਨੇ ਬੀਤੀ ਰਾਤ 9:30 ਵਜੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਉਤਰਨਾ ਸੀ| ਹੀਥਰੋ ਵਿਚ ਏਅਰਲਾਈਨਜ਼ ਦੀ ਟੀਮ ਨੇ ਯੂਨਾਈਟਿਡ ਫਲਾਈਟ ਦੇ 82 ਯਾਤਰੀਆਂ ਨੂੰ ਮਦਦ ਮੁੱਹਈਆ ਕਰਵਾਈ| ਚਾਲਕ ਦਲ ਦੇ ਮੈਂਬਰਾਂ ਦਾ ਡਿਊਟੀ ਸਮਾਂ ਜ਼ਿਆਦਾ ਹੋ ਜਾਣ ਕਾਰਨ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ| ਉਧਰ ਸਾਰੇ ਯਾਤਰੀਆਂ ਨੂੰ ਹੋਟਲ ਵਿਚ ਠਹਿਰਾਉਣ ਦੀ ਵਿਵਸਥਾ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *