ਨਿਊਯਾਰਕ ਵਿੱਚ ਕਾਰਬਨ ਮੋਨੋਆਕਸਾਈਡ ਦੇ ਰਿਸਾਵ ਨਾਲ 32 ਲੋਕ ਬਿਮਾਰ

ਨਿਊਯਾਰਕ, 14 ਜੂਨ (ਸ.ਬ.) ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਵਰਲਡ ਟਰੈਡ ਸੈਂਟਰ ਤੋਂ ਤਿੰਨ ਬਲਾਕ ਦੀ ਦੂਰੀ ਤੇ ਸਥਿਤ ਇਕ ਇਮਾਰਤ ਵਿੱਚ ਕਾਰਬਨ ਮੋਨੋਆਕਸਾਈਡ ਦੇ ਰਿਸਾਵ ਕਾਰਨ 32 ਲੋਕ ਬਿਮਾਰ ਪੈ ਗਏ ਅਤੇ ਇਸ ਕਾਰਨ ਲੋਅਰ ਮੈਨਹਟ੍ਰਟਨ ਵਿੱਚ ਕਈ ਬਲਾਕਾਂ ਨੂੰ ਬੰਦ ਕਰਨਾ ਪਿਆ| ਫਾਇਰ ਬ੍ਰਿਗੇਡ ਵਿਭਾਗ ਦੇ ਮੁੱਖੀ ਜੇਮਸ ਲਿਯੋਨਾਰਡ ਨੇ ਕਿਹਾ ਕਿ ਜਿਵੇਂ ਹੀ ਤਹਿਖਾਨੇ ਵਿੱਚ ਇਕ ਕਰਮਚਾਰੀ ਨੇ ਇਕ ਪੈਕਟ ਖੋਲਿਆ ਤਾਂ ਲੋਕ ਬੇਹੋਸ਼ ਹੋਣ ਲੱਗੇ, ਜਿਸ ਨਾਲ ਇਹ ਆਸ਼ੰਕਾ ਪੈਦਾ ਹੋ ਗਈ ਕਿ ਪਾਰਸਲ ਵਿੱਚ ਜ਼ਹਿਰ ਹੋ ਸਕਦਾ ਹੈ| ਲਿਯੋਨਾਰਡ ਨੇ ਕਿਹਾ ਕਿ ਮੌਕੇ ਤੇ ਪੁਲੀਸ ਬੰਬ ਦਸਤਾ ਅਤੇ ਐਫ. ਬੀ. ਆਈ. ਏਜੰਟ ਪਹੁੰਚੇ| ਅਧਿਕਾਰੀਆਂ ਨੇ ਅੰਤ ਵਿੱਚ ਇਹ ਪਤਾ ਲਗਾ ਲਿਆ ਕਿ ਪਾਰਸਲ ਜ਼ਹਿਰੀਲਾ ਨਹੀਂ ਹੈ| ਉਨ੍ਹਾਂ ਕਿਹਾ ਕਿ ਅਸਲ ਵਿੱਚ ਭੂਮੀਗਤ ਤਲ ਵਿੱਚ ਬਣੇ ਇਕ ਕਿਰਾਨਾ ਸਟੋਰ ਵਿੱਚ ਬਾਇਲਰ ਦਾ ਇਕ ਪਾਈਪ ਟੁੱਟ ਗਿਆ ਸੀ, ਜਿਸ ਕਾਰਨ ਇਹ ਘਟਨਾ ਹੋਈ| ਇਸ ਦਾ ਪਾਰਸਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ|

Leave a Reply

Your email address will not be published. Required fields are marked *