ਨਿਊਯਾਰਕ ਵਿੱਚ ਕਾਸਮੈਟਿਕ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ

ਨਿਊਯਾਰਕ, 21 ਨਵੰਬਰ (ਸ.ਬ.) ਅਮਰੀਕਾ ਦੇ ਨਿਊਯਾਰਕ ਵਿੱਚ ਇਕ ਕਾਸਮੈਟਿਕ ਫੈਕਟਰੀ ਵਿੱਚ ਅੱਗ ਲੱਗਣ ਨਾਲ 30 ਤੋਂ 35 ਵਿਅਕਤੀ ਜਖ਼ਮੀ ਹੋ ਗਏ| ਨਿਊਯਾਰਕ ਪੁਲੀਸ ਨੇ ਦੱਸਿਆ ਕਿ ਫੈਕਟਰੀ ਅੰਦਰ ਦੋ ਜੋਰਦਾਰ ਬਲਾਸਟ ਹੋਏ ਅਤੇ ਅੱਗ ਲੱਗ ਗਈ| ਅੱਗ ਇੰਨੀ ਭਿਆਨਕ ਸੀ ਕਿ 7 ਫਾਇਰਬ੍ਰਿਗੇਡ ਦੀਆਂ ਗੱਡੀਆਂ ਨੇ ਕਿਸੇ ਤਰ੍ਹਾਂ ਇਸ ਤੇ ਕਾਬੂ ਪਾਇਆ|
ਪੁਲੀਸ ਨੇ ਦੱਸਿਆ ਕਿ ਵੇਰਲਾ ਇੰਟਰਨੈਸ਼ਨਲ ਕਾਸਮੈਟਿਕ ਵਿੱਚ ਅੱਗ ਲੱਗਣ ਨਾਲ 7 ਫਾਇਬ ਬ੍ਰਿਗੇਡ ਕਰਮਚਾਰੀ ਵੀ ਜਖ਼ਮੀ ਹੋ ਗਏ| ਉਨ੍ਹਾਂ ਦੱਸਿਆ ਕਿ ਜਦੋਂ ਫਾਇਰ ਬ੍ਰਿਗੇਡ ਕਰਮਚਾਰੀ ਅੱਗ ਬੁਝਾਉਣ ਲਈ ਫੈਕਟਰੀ ਅੰਦਰ ਸੀ ਉਸ ਵੇਲੇ ਇਕ ਹੋਰ ਬਲਾਸਟ ਹੋਣ ਦੀ ਵਜ੍ਹਾ ਨਾਲ ਫਾਇਰ ਬ੍ਰਿਗੇਡ ਕਰਮਚਾਰੀ ਇਸ ਦੀ ਚਪੇਟ ਵਿਚ ਆ ਗਏ| ਜਖ਼ਮੀਆਂ ਵਿੱਚੋਂ ਕਿਸੇ ਦੀ ਵੀ ਜਾਨ ਨੂੰ ਖ਼ਤਰਾ ਨਹੀਂ ਹੈ| ਜਖ਼ਮੀਆਂ ਵਿਚ ਜ਼ਿਆਦਾਤਰ ਨਿਊਬਰਗ ਸ਼ਹਿਰ ਦੇ ਰਹਿਣ ਵਾਲੇ ਹਨ| ਜਾਂਚ ਵਿਚ ਪਤਾ ਚਲਿਆ ਹੈ ਕਿ ਵੇਰਲ ਕੰਪਨੀ ਪਿਛਲੇ ਸਾਲ ਕਾਰੋਬਾਰੀ ਸੁਰੱਖਿਆ ਦਾ ਦੋਸ਼ੀ ਰਹਿ ਚੁੱਕਿਆ ਹੈ| ਫਿਲਹਾਲ ਵੇਰਲਾ ਉੱਤੇ 41 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ|

Leave a Reply

Your email address will not be published. Required fields are marked *