ਨਿਊਯਾਰਕ ਵਿੱਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 2 ਵਿਅਕਤੀਆਂ ਦੀ ਮੌਤ

ਨਿਊਯਾਰਕ, 12 ਮਾਰਚ (ਸ.ਬ) ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਪੂਰਬੀ ਨਦੀ ਵਿੱਚ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਇਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ| ਮੇਅਰ ਦਫਤਰ ਦੇ ਬੁਲਾਰੇ ਐਰਿਕ ਫੀਲੀਪਸ ਨੇ ਮਾਰੇ ਗਏ ਲੋਕਾਂ ਦੀ ਪੁਸ਼ਟੀ ਕੀਤੀ ਹੈ| ਉਨ੍ਹਾਂ ਦੱਸਿਆ ਕਿ 3 ਹੋਰ ਵਿਅਕਤੀਆਂ ਨੂੰ ਬਚਾਇਆ ਗਿਆ ਹੈ| ਬਚਾਅ ਕਿਸ਼ਤੀਆਂ ਨੂੰ ਇਕ ਬੇੜਾ ਜਿਊਂਦੇ ਬਚੇ ਲੋਕਾਂ ਦੀ ਤਲਾਸ਼ ਕਰ ਰਿਹਾ ਹੈ| ਟਵਿੱਟਰ ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਇਕ ਲਾਲ ਹੈਲੀਕਾਪਟਰ ਤੇਜ਼ੀ ਨਾਲ ਪਾਣੀ ਵਿੱਚ ਡਿੱਗਦਾ ਅਤੇ ਉਲਟਦਾ ਨਜ਼ਰ ਆ ਰਿਹਾ ਹੈ| ਸੰਘੀ ਹਵਾਈਬਾਜ਼ੀ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਯੂਰੋਕਾਪਟਰ ਏ. ਐਸ. 350 ਸਥਾਨਕ ਸਮੇਂ ਮੁਤਾਬਕ ਰਾਤ 7 ਵਜੇ ਦੇ ਥੋੜੀ ਦੇਰ ਬਾਅਦ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਹੈਲੀਕਾਪਟਰ ਵਿੱਚ ਕਿੰਨੇ ਕੁ ਲੋਕ ਸਵਾਰ ਸਨ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *