ਨਿਊਯਾਰਕ ਵਿੱਚ 17 ਸਾਲ ਤੋਂ ਘੱਟ ਉਮਰ ਦਾ ਵਿਆਹ ਗੈਰ ਕਾਨੂੰਨੀ ਘੋਸ਼ਿਤ

ਨਿਊਯਾਰਕ, 21 ਜੂਨ (ਸ.ਬ.)  ਅਮਰੀਕਾ ਵਿੱਚ ਚੌਥੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਰਾਜ ਨਿਊਯਾਰਕ ਨੇ 14 ਸਾਲ ਤੋਂ ਘੱਟ ਉਮਰ ਵਿੱਚ ਕੀਤੇ ਵਿਆਹ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨ ਨਾਲ ਸੰਬੰਧਿਤ ਕਾਨੂੰਨ ਵਿੱਚ ਸੁਧਾਰ ਕੀਤਾ ਹੈ|
ਲੋਕਤੰਤਰੀ ਮੈਂਬਰ ਗਵਰਨਰ ਐਂਡਯੂ ਕਿਊਮੋ ਨੇ ਕਲ ਇਸ ਸੁਧਾਰ ਕਾਨੂੰਨ ਤੇ ਦਸਤਖਤ ਕੀਤੇ, ਜਿਸ ਵਿੱਚ ਗੈਰ ਕਾਨੂੰਨੀ ਘੋਸ਼ਿਤ ਬਾਲ ਵਿਆਹ ਦੀ ਉਮਰ ਸੀਮਾ 14 ਸਾਲ ਤੋਂ ਵਧਾ ਕੇ 17 ਸਾਲ ਕਰ ਦਿੱਤੀ ਗਈ ਹੈ| ਮਤਲਬ ਨਵੇਂ ਕਾਨੂੰਨ ਮੁਤਾਬਕ ਹੁਣ 17 ਸਾਲ ਦੀ ਉਮਰ ਤੋਂ ਪਹਿਲਾਂ ਕੀਤਾ ਵਿਆਹ ਗੈਰ ਕਾਨੂੰਨੀ ਹੋਵੇਗਾ ਅਤੇ ਇਸ ਕਾਨੂੰਨ ਵਿੱਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ 17 ਸਾਲ ਦੀ ਉਮਰ ਦੇ ਨੌਜਵਾਨ ਜੋ ਵਿਆਹ ਕਰਨ ਦੇ ਚਾਹਵਾਨ ਹਨ ਨੁੰ ਆਪਣੇ ਮਾਤਾ-ਪਿਤਾ ਅਤੇ ਜੱਜ ਤੋਂ ਮਨਜੂਰੀ ਲੈਣੀ ਜ਼ਰੂਰੀ ਹੋਵੇਗੀ|
ਉਨ੍ਹਾਂ ਮੁਤਾਬਕ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਜ਼ਬਰੀ ਵਿਆਹ ਨੂੰ ਰੋਕਣ ਦੀ ਦਿਸ਼ਾ ਵਿੱਚ ਸਾਡੀ ਇਹ ਵੱਡੀ ਕੋਸ਼ਿਸ਼ ਹੈ ਅਤੇ ਨਿਊਯਾਰਕ ਵਿੱਚ ਬਾਲ ਵਿਆਹ ਨੂੰ ਖਤਮ ਕਰਨ ਵਾਲੇ ਅਜਿਹੇ ਕਾਨੂੰਨ ਤੇ ਦਸਤਖਤ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ|
ਕਾਨੂੰਨ ਮੁਤਾਬਕ 17 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿਆਹ ਤੇ ਹੁਣ ਪਾਬੰਦੀ ਹੈ| ਜੇ 17 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਨੌਜਵਾਨ ਵਿਆਹ ਕਰਵਾਉਣ ਦਾ ਚਾਹਵਾਨ ਹੈ ਤਾਂ ਜੱਜਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਇਹ ਵਿਆਹ ਉਸ ਦੀ ਇੱਛਾ ਦੇ ਵਿਰੁੱਧ ਤਾਂ ਨਹੀਂ ਕੀਤਾ ਜਾ ਰਿਹਾ ਅਤੇ ਇਸ ਵਿਆਹ ਨਾਲ ਉਸ ਦੀ ਮਾਨਸਿਕ ਸਥਿਤੀ, ਭਾਵਨਾਤਮਕ ਜਾਂ ਸਰੀਰਕ ਸਿਹਤ ਖਤਰੇ ਵਿੱਚ ਨਹੀਂ ਪਵੇਗੀ|

Leave a Reply

Your email address will not be published. Required fields are marked *