ਨਿਊਯਾਰਕ ਸ਼ਹਿਰ ਦੇ ਬ੍ਰਾਂਕਸ ਲੇਬਨਾਨ ਹਸਪਤਾਲ ਵਿੱਚ ਗੋਲੀਬਾਰੀ,6 ਜ਼ਖਮੀ

ਨਿਊਯਾਰਕ, 1 ਜੁਲਾਈ (ਸ.ਬ.) ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਬ੍ਰਾਂਕਸ ਲੇਬਨਾਨ ਹਸਪਤਾਲ ਭਵਨ ਵਿੱਚ ਨੌਕਰੀ ਗੁਆ ਚੁੱਕੇ ਇਕ ਡਾਕਟਰ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਇਕ ਡਾਕਟਰ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ| ਬਾਅਦ ਵਿੱਚ ਹਮਲਾਵਰ ਨੇ ਖੁਦ ਨੂੰ ਵੀ ਗੋਲੀਮਾਰ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਸਫੈਦ ਮੈਡੀਕਲ ਪ੍ਰਯੋਗਸ਼ਾਲਾ ਕੋਟ ਪਾ ਕੇ ਅਤੇ ਹੱਥ ਵਿੱਚ ਬੰਦੂਕ ਫੜ੍ਹ ਕੇ ਬ੍ਰਾਂਕਸ ਲੇਬਨਨ ਹਸਪਤਾਲ ਦੀ 16ਵੀਂ ਅਤੇ 17ਵੀਂ ਮੰਜ਼ਿਲ ਤੇ ਜਾ ਕੇ ਗੋਲੀਬਾਰੀ ਕੀਤੀ| ਇਕ ਸਮੇਂ ਵਿੱਚ ਉਸ ਨੇ ਖੁਦ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ| ਹਸਪਤਾਲ ਵਿੱਚ ਤਲਾਸ਼ੀ ਦੌਰਾਨ ਪੁਲੀਸ ਨੂੰ ਉਸ ਦੀ ਲਾਸ਼ ਬਰਾਮਦ ਹੋਈ| ਪੁਲੀਸ ਨੂੰ ਸ਼ੱਕ ਹੈ ਕਿ ਉਸ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਸੀ|
ਜਾਣਕਾਰੀ ਮੁਤਾਬਕ ਹਿੰਸਕ ਗੋਲੀਬਾਰੀ ਵਿੱਚ ਇਕ ਡਾਰਟਰ ਦੀ ਮੌਤ ਹੋ ਗਈ ਹੈ ਅਤੇ ਛੇ ਲੋਕ ਜ਼ਖਮੀ ਹੋ ਗਏ ਹਨ| ਜ਼ਖਮੀਆਂ ਵਿਚੋਂ 6 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਮੇਅਰ ਨੇ ਹਮਲਾਵਰ ਨੂੰ ਹਸਪਤਾਲ ਦਾ ਸਾਬਕਾ ਕਰਮਚਾਰੀ ਦੱਸਦੇ ਹੋਏ ਕਿਹਾ ਕਿ ਇਸ ਹਾਦਸੇ ਵਿੱਚ ਅੱਤਵਾਦ ਨਾਲ ਕੋਈ ਸੰਬੰਧ ਨਹੀਂ ਹੈ| ਬ੍ਰਾਂਕਸ ਬੋਰੋ ਦੇ ਪ੍ਰਧਾਨ ਰੂਬੇਨ ਡਿਆਜ ਨੇ ਦੱਸਿਆ ਕਿ ਬੰਦੂਕਧਾਰੀ ਡਾ. ਹੈਨਰੀ ਬੇਲੋ (45) ਨੂੰ ਹਸਪਤਾਲ ਨੇ ਨੌਕਰੀ ਤੋਂ ਕੱਢ ਦਿੱਤਾ ਸੀ| ਜਾਣਕਾਰੀ ਮੁਤਾਬਕ ਉਸ ਨੇ ਕੱਢੇ ਜਾਣ ਤੋਂ ਪਹਿਲਾਂ 2015 ਵਿੱਚ ਹਸਪਤਾਲ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ|

Leave a Reply

Your email address will not be published. Required fields are marked *