ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਹੈਮਿਲਟਨ, 31 ਜਨਵਰੀ (ਸ.ਬ.) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਚੌਥਾ ਵਨ ਡੇ ਹੈਮਿਲਟਨ ਦੇ ਸੈਡਨ ਪਾਰਕ ਵਿਚ ਖੇਡਿਆ ਗਿਆ, ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ| ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਆਪਣੀਆਂ 10 ਵਿਕਟਾਂ ਗੁਆ ਕੇ ਨਿਊਜ਼ੀਲੈਂਡ ਅੱਗੇ 93 ਦੌੜਾਂ ਦਾ ਆਸਾਨ ਟੀਚਾ ਰੱਖਿਆ| ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਨੇ 2 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ|
ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਨੇ ਸਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ| ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਆਸਾਨੀ ਨਾਲ ਹਰਾਇਆ| ਭਾਰਤੀ ਬੱਲੇਬਾਜ਼ ਨਿਊਜ਼ੀਲੈਂਡ ਦੀਆਂ ਸਿਰਫ 2 ਵਿਕਟਾਂ ਹੀ ਹਾਸਲ ਕਰ ਸਕੇ| ਭਾਰਤ ਨੂੰ ਇਹ ਦੋਵੇਂ ਸਫਲਤਾਵਾਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਦਿਵਾਈਆਂ|
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਸ਼ੁਰੂ ਤੋਂ ਹੀ ਲੜਖੜਾਉ?ਂਦੀ ਦਿਸੀ| ਸ਼ਾਨਦਾਰ ਲੈਅ ਵਿੱਚ ਚਲ ਰਹੀ ਭਾਰਤੀ ਟੀਮ ਦੀ ਸਲਾਮੀ ਜੋੜੀ ਇਸ ਮੈਚ ਵਿਚ ਫਲਾਪ ਹੋ ਗਈ| ਭਾਰਤ ਨੂੰ ਪਹਿਲਾਂ ਝਟਕਾ 23 ਦੌੜਾਂ ਤੇ ਉਦੋਂ ਲੱਗਾ ਜਦੋਂ ਸ਼ਿਖਰ ਧਵਨ (13) ਕੀਵੀ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਹੱਥੋ ਐਲ. ਬੀ. ਡਬਿਲਯੂ. ਹੋ ਕੇ ਪਵੇਲੀਅਨ ਪਰਤ ਗਏ| ਇਸ ਦੇ ਤੁਰੰਤ ਬਾਅਦ ਹੀ 7 ਦੌੜਾਂ ਨੇ ਨਿਜੀ ਸਕੋਰ ਤੇ ਟੀਮ ਦੇ ਹਿਟ ਮੈਨ ਰੋਹਿਤ ਸ਼ਰਮਾ ਵੀ ਬੋਲਟ ਹੱਥੋਂ ਆਪਣੀ ਵਿਕਟ ਗੁਆ ਬੈਠੇ| ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ| ਭਾਰਤ ਨੇ 50 ਦੌੜਾਂ ਤੋਂ ਪਹਿਲਾਂ ਆਪਣੀਆਂ 7 ਵਿਕਟਾਂ ਗੁਆ ਲਈਆਂ| ਭਾਰਤ ਨੂੰ 8ਵਾਂ ਝਟਕਾ ਹਾਰਦਿਕ ਪੰਡਯਾ (16) ਦੇ ਰੂਪ ਲੱਗਾ| ਇਸ ਤੋਂ ਬਾਅਦ 9ਵਾਂ ਝਟਕਾ ਕੁਲਦੀਪ ਯਾਦਵ (15) ਅਤੇ 10ਵਾਂ ਖਲੀਲ ਅਹਿਮਦ (5) ਦੇ ਰੂਪ ਵਿੱਚ ਲੱਗਾ| ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿਘ ਧੋਨੀ ਦੀ ਗੇਰ ਹਾਜਰੀ ਵਿੱਚ ਖੇਡ ਰਹੀ ਭਾਰਤੀ ਟੀਮ ਪਹਿਲਾਂ ਹੀ 5 ਮੈਚਾਂ ਦੀ ਇਹ ਸੀਰੀਜ਼ ਆਪਣੇ ਨਾ ਕਰ ਚੁੱਕੀ ਹੈ| ਭਾਰਤੀ ਟੀਮ ਦਾ ਇਸ ਹਾਰ ਦੇ ਨਾਲ ਇਹ ਸੀਰੀਜ਼ ਕਲੀਨ ਸਵੀਪ ਕਰਨ ਦਾ ਸੁਪਨਾ ਵੀ ਟੁੱਟ ਗਿਆ| ਭਾਰਤ ਦਾ ਕੌਮਾਂਤਰੀ ਕ੍ਰਿਕਟ ਵਿਚ ਇਹ 7ਵਾਂ ਸਭ ਤੋਂ ਕਮਜ਼ੋਰ ਸਕੋਰ ਹੈ| ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਭਾਰਤ ਦਾ ਸਭ ਤੋਂ ਕਮਜ਼ੋਰ ਸਕੋਰ 54 ਹੈ ਜੋ ਸਾਲ 2000 ਵਿਚ ਸ਼੍ਰੀਲੰਕਾ ਖਿਲਾਫ ਬਣਾਇਆ ਸੀ| ਭਾਰਤੀ ਟੀਮ ਦੀ ਬੱਲੇਬਾਜ਼ੀ ਕੋਲ ਇਸ ਮੈਚ ਦੇ ਸ਼ੁਰੂ ਤੋਂ ਹੀ ਕੀਵੀ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਦੀਆਂ ਸਵਿੰਗ ਹੁੰਦੀਆਂ ਗੇਂਦਾਂ ਦਾ ਕੋਈ ਜਵਾਬ ਨਹੀਂ ਸੀ| ਨਿਊਜ਼ੀਲੈਂਡ ਵਲੋਂ ਇਸ ਮੈਚ ਵਿਚ ਸਭ ਤੋਂ ਸਫਲ ਗੇਂਦਬਾਜ਼ ਟ੍ਰੈਂਟ ਬੋਲਟ ਰਹੇ ਜਿਸ ਨੇ 10 ਓਵਰਾਂ ਵਿਚ 21 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਉੱਥੇ ਹੀ ਗ੍ਰੈਂਡਹੋਮ ਨੇ 3 ਵਿਕਟਾਂ ਜਦਿਕ ਟਾਡ ਐਸ਼ਲੇ ਅਤੇ ਜੇਮਸ ਨਿਸ਼ਨ ਨੂੰ 1-1 ਵਿਕਟ ਹਾਸਲ ਹੋਈ|

Leave a Reply

Your email address will not be published. Required fields are marked *