ਨਿਊਜ਼ੀਲੈਂਡ : ਸਾਈਕਲ ਚਲਾ ਕੇ ਹਸਪਤਾਲ ਜਾਣ ਵਾਲੀ ਮੰਤਰੀ ਨੇ ਦਿੱਤਾ ਬੱਚੇ ਨੂੰ ਜਨਮ

ਵੈਲਿੰਗਟਨ, 22 ਅਗਸਤ (ਸ.ਬ.) ਨਿਊਜ਼ੀਲੈਂਡ ਦੀ ਮਹਿਲਾ ਮੰਤਰੀ ਜੂਲੀ ਐਨੇ ਜੈਂਟਰ ਜਣੇਪੇ ਲਈ ਖੁਦ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ ਸੀ| ਉਸ ਸਮੇਂ ਉਹ 42 ਹਫਤੇ ਮਤਲਬ 9 ਮਹੀਨੇ ਦੀ ਗਰਭਵਤੀ ਸੀ| ਇਸ ਸਬੰਧੀ ਇਕ ਤਸਵੀਰ ਉਸ ਨੇ ਸੋਸ਼ਲ ਮੀਡੀਆ ਉਤੇ ਵੀ ਸਾਂਝੀ ਕੀਤੀ ਸੀ| 38 ਸਾਲਾ ਜੈਂਟਰ ਨੇ ਦੱਸਿਆ ਕਿ ਆਕਲੈਂਡ ਸਿਟੀ ਦੇ ਸਰਕਾਰੀ ਹਸਪਤਾਲ ਵਿਚ ਉਸ ਨੇ ਬੀਤੀ ਸ਼ਾਮ ਨੂੰ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ| ਇਹ ਜੂਲੀ ਦਾ ਪਹਿਲਾ ਬੱਚਾ ਹੈ| ਜੂਲੀ ਦੇ ਬੇਟੇ ਦਾ ਵਜ਼ਨ ਲੱਗਭਗ 4.3 ਕਿਲੋ ਹੈ| ਉਸ ਨੇ ਫੇਸਬੁੱਕ ਉਤੇ ਇਹ ਜਾਣਕਾਰੀ ਦਿੱਤੀ| ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਟਵਿੱਟਰ ਉਤੇ ਉਸ ਨੂੰ ਵਧਾਈ ਦਿੱਤੀ| ਜੂਲੀ ਮੁਤਾਬਕ ਉਹ ਅਤੇ ਉਸ ਦਾ ਪਤੀ ਬਹੁਤ ਖੁਸ਼ ਹਨ ਕਿਉਂਕਿ ਇਸ ਤੋਂ ਪਹਿਲਾਂ ਦੋ ਵਾਰੀ ਉਹ ਮਾਂ ਨਹੀਂ ਬਣ ਸਕੀ ਸੀ| ਜੂਲੀ ਹੁਣ 3 ਮਹੀਨੇ ਦੀ ਜਣੇਪਾ ਛੁੱਟੀ ਤੇ ਜਾਵੇਗੀ ਅਤੇ ਨਵੰਬਰ ਵਿਚ ਵਾਪਸ ਆਵੇਗੀ|

Leave a Reply

Your email address will not be published. Required fields are marked *