ਨਿਊਜ਼ ਐਂਕਰ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਵਿੱਚ ਲਿਖਿਆ- ਮੇਰਾ ਦਿਮਾਗ ਹੀ ਮੇਰਾ ਦੁਸ਼ਮਣ

ਹੈਦਰਾਬਾਦ, 2 ਅਪ੍ਰੈਲ (ਸ.ਬ.) ਸ਼ਹਿਰ ਦੇ ਮੂਸਾਪੇਟ ਇਲਾਕੇ ਵਿੱਚ ਇਕ ਟੀ.ਵੀ. ਨਿਊਜ਼ ਚੈਨਲ ਵਿੱਚ ਬਤੌਰ ਐਂਕਰ ਕੰਮ ਕਰਨ ਵਾਲੀ ਔਰਤ ਨੇ ਬਿਲਡਿੰਗ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ| 36 ਸਾਲਾ ਵੀ. ਰਾਧਿਕਾ ਰੈਡੀ ਇਕ ਨਿਊਜ਼ ਚੈਨਲ ਵਿੱਚ ਕੰਮ ਕਰਦੀ ਸੀ|
ਘਟਨਾ ਬੀਤੀਂ ਦੇਰ ਰਾਤ ਦੀ ਹੈ| ਆਪਣੇ ਸੁਸਾਈਡ ਨੋਟ ਵਿੱਚ ਰਾਧਿਕਾ ਨੇ ਦੱਸਿਆ ਕਿ ਉਹ ਪ੍ਰੇਸ਼ਾਨੀ ਵਿੱਚੋਂ ਲੰਘ ਰਹੀ ਹੈ, ਜਿਸ ਕਾਰਨ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਲਿਆ ਹੈ| ਉਸ ਨੇ ਆਪਣੇ ਇਸ ਨੋਟ ਵਿੱਚ ਲਿਖਿਆ ਹੈ ਕਿ ਮੇਰੀ ਮੌਤ ਲਈ ਕਿਸੇ ਹੋਰ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ| ਰਾਧਿਕਾ ਨੇ ਨੋਟ ਦੇ ਅੰਤ ਵਿੱਚ ਲਿਖਿਆ ਹੈ ਕਿ ਮੇਰਾ ਦਿਮਾਗ ਹੀ ਮੇਰਾ ਦੁਸ਼ਮਣ ਹੈ| ਕੁਕਤਪੱਲੀ ਖੇਤਰ ਦੇ ਏ.ਸੀ.ਪੀ. ਭੁਜੰਗ ਰਾਵ ਅਨੁਸਾਰ ਘਟਨਾ ਬੀਤੀ ਰਾਤ 10.40 ਵਜੇ ਦੀ ਹੈ|
ਪੁਲੀਸ ਨੇ ਦੱਸਿਆ ਕਿ ਰਾਧਿਕਾ ਨੇ ਦਫ਼ਤਰ ਤੋਂ ਆਉਣ ਤੋਂ ਬਾਅਦ ਬਿਲਡਿੰਗ ਦੇ ਟਾਪ ਫਲੋਰ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਰੀਰ ਵਿੱਚ ਕਈ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਦੋਵੇਂ ਪੈਰ ਟੁੱਟ ਗਏ ਸਨ| ਰਾਧਿਕਾ ਦੀ ਹਾਦਸੇ ਵਾਲੀ ਜਗ੍ਹਾ ਤੇ ਹੀ ਮੌਤ ਹੋ ਗਈ|
ਰਾਧਿਕਾ ਦੇ ਬੈਗ ਵਿੱਚ ਪੁਲੀਸ ਨੂੰ ਇਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਉਸ ਨੇ ਪ੍ਰੇਸ਼ਾਨੀ ਨੂੰ ਖੁਦਕੁਸ਼ੀ ਦਾ ਕਾਰਨ ਦੱਸਿਆ| ਨਾਲ ਹੀ ਉਸ ਨੇ ਇਸ ਵਿੱਚ ਲਿਖਿਆ ਹੈ ਕਿ ਮੇਰਾ ਦਿਮਾਗ ਹੀ ਮੇਰਾ ਦੁਸ਼ਮਣ ਹੈ| ਸਾਈਬਰਾਬਾਦ ਪੁਲੀਸ ਅਨੁਸਾਰ, ਰਾਧਿਕਾ ਦਾ 6 ਮਹੀਨੇ ਪਹਿਲਾਂ ਆਪਣੇ ਪਤੀ ਨਾਲ ਤਲਾਕ ਹੋਇਆ ਸੀ| ਤਲਾਕ ਦੇ ਬਾਅਦ ਤੋਂ ਰਾਧਿਕਾ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਸੀ| ਰਾਧਿਕਾ ਦਾ ਇਕ 14 ਸਾਲ ਦਾ ਬੇਟਾ ਹੈ, ਜੋ ਅਪਾਹਜ ਹੈ|

Leave a Reply

Your email address will not be published. Required fields are marked *