ਨਿਊ ਪ੍ਰੈਸ ਕਲੱਬ ਰਾਜਪੁਰਾ ਨੇ ਮੈਡੀਕਲ ਕੈਂਪ ਲਗਾਇਆ

ਰਾਜਪੁਰਾ, 6 ਅਗਸਤ (ਅਭਿਸ਼ੇਕ ਸੂਦ) ਸਥਾਨਕ ਐਸ ਡੀ ਮਾਡਲ ਸਕੂਲ ਵਿਖੇ ਨਿਉ ਪ੍ਰੈਸ ਕਲੱਬ ਰਾਜਪੁਰਾ ਦੇ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਦੀ ਅਗਵਾਈ ਹੇਠ ਸਲਾਨਾ ਸੁਪਰ ਸਪੈਸ਼ਲਿਟੀ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ| ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ੁਰੂਆਤ ਕਰਨ ਲਈ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਵਿਸ਼ੇਸ ਮਹਿਮਾਨ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਐਸ.ਜੀ.ਪੀ.ਸੀ ਮੈਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਕੌਂਸਲਰ ਜਗਦੀਸ਼ ਜੱਗਾ, ਗਗਨਦੀਪ ਜਲਾਲਪੁਰ ਮੈਂਬਰ ਪੀਪੀਸੀਸੀ, ਸਮਾਜ ਸੇਵੀ ਮਹਿੰਦਰ ਸਹਿਗਲ ਅਤੇ ਗੁਰਦੀਪ ਪਹੁੰਚੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਸਲਾਨਾ ਕੈਂਪ ਦੌਰਾਨ ਡਾ ਬਰਜਿੰਦਰ ਸਿੰਘ ਸੋਹਲ, ਡਾ. ਜੀਵਨ ਸਿੰਘ, ਡਾ ਪੂਨਮ ਅਗਰਵਾਲ, ਡਾ ਮੁਕੇਸ਼ ਕੁਮਾਰ, ਡਾ. ਸੁਰਿੰਦਰ ਕੁਮਾਰ, ਡਾ ਨਰੇਸ਼ ਬਾਂਸਲ, ਡਾ. ਮਨਜੀਤ ਸਿੰਘ, ਡਾ. ਗੁਰਦੀਪ ਬੋਪਾਰਏ, ਡਾ. ਨਵਦੀਪ ਸਿੰਘ ਵਾਲੀਆ, ਡਾ. ਆਰ ਕੇ ਮਹਿੰਦੀ ਰੱਤਾ, ਮਾਡਰਨ ਲੈਬਾਰਟਰੀ ਟੈਸਟ, ਨਿਸ਼ਕਾਮ ਆਲ ਮੈਡੀਕਲ ਕੈਂਪ ਹੈਲਪਲਾਈਨ, ਭਾਰਤ ਮੈਡੀਕਲ ਸਟੋਰ ਸਮੇਤ ਹੋਰਨਾਂ ਵਲੋਂ 653 ਮਰੀਜ਼ਾਂ ਦੀਆਂ ਬਿਮਾਰੀਆਂ ਦਾ ਮੁਫਤ ਚੈਕਅੱਪ ਕੀਤਾ ਗਿਆ| ਇਸ ਕੈਂਪ ਵਿੱਚ ਮਰੀਜਾਂ ਨੂੰ ਦਵਾਈਆਂ ਅਤੇ ਡਾਕਟਰਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ| ਇਸ ਮੌਕੇ ਜਿਲ੍ਹਾ ਭਾਜਪਾ ਪ੍ਰਧਾਨ ਨਰਿੰਦਰ ਨਾਗਪਾਲ, ਪ੍ਰਵੀਨ ਛਾਬੜਾ, ਚੈਅਰਮੈਨ ਟੀ ਐਲ ਜੋਸ਼ੀ, ਅਮਨਦੀਪ ਸਿੰਘ ਨਾਗੀ, ਭਾਈ ਅਬਰਿੰਦਰ ਸਿੰਘ ਕੰਗ, ਮੁਰਲੀਧਰ ਅਰੋੜਾ, ਨਰਿੰਦਰ ਸੋਨੀ, ਬਲਵਿੰਦਰ ਸਿੰਘ ਸਰਪੰਚ ਨੇਪਰਾਂ, ਸ਼ਾਮ ਸੁੰਦਰ ਵਧਵਾ, ਸੰਜੇ ਬੱਗਾ, ਫਕੀਰ ਚੰਦ ਬਾਸ਼ਲ, ਰਣਜੀਤ ਸਿੰਘ ਰਾਣਾ, ਹੈਪੀ ਢੀਂਡਸਾ, ਹਰਦੇਵ ਸਿੰਘ ਕੌਂਸਲਰ, ਕੌਂਸਲਰ ਸੁਖਵਿੰਦਰ ਸੁੱਖੀ, ਡਿੰਪੀਰਾਣਾ ਕੋਂਸਲਰ, ਪ੍ਰਧਾਨ ਅਸ਼ੋਕ ਕੁਮਾਰ ਬਿੱਟੂ, ਗੁਰਧਿਆਨ ਨੇਣਾਂ ਸਮੇਤ ਵੱਡੀ ਗਿਣਤੀ ਵਿੱਚ ਮਰੀਜ਼ ਅਤੇ ਸਮੂਹ ਪੱਤਰਕਾਰ ਹਾਜਰ ਸਨ|

Leave a Reply

Your email address will not be published. Required fields are marked *